ਠੰਡ ਦਾ ਨਾਕਾ ਲਗਾ ਕੇ ਗਰਮ ਕਪੜੇ ਵੰਡੇ
ਐਸ਼ਏ 8 ਜਨਵਰੀ (ਸ਼ਬ ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਲੋੜਵੰਦਾ ਨੂੰ ਗਰਮ ਕਪੜੇ ਵੰਡਣ ਦੀ ਮੁਹਿੰਮ ਦੇ ਤਹਿਤ ਡਾ ਐਸ਼ਐਸ਼ ਭਮਰਾ ਅਤੇ ਮਨਜੀਤ ਭਮਰਾ ਦੀ ਅਗਵਾਈ ਹੇਠ ਐਮਿਟੀ ਯੂਨੀਵਰਸਿਟੀ, ਆਈ ਸਿਟੀ ਮੁਹਾਲੀ ਵਿੱਚ ਠੰਡ ਦਾ ਨਾਕਾ ਲਗਾ ਕੇ ਲੋੜਵੰਦਾਂ ਨੂੰ ਗਰਮ ਕਪੜੇ ਵੰਡੇ ਗਏ। ਇਸ ਮੌਕੇ ਉੱਥੇ ਉਸਾਰੀ ਦਾ ਕੰਮ ਕਰਨ ਵਾਲੇ 100 ਦੇ ਕਰੀਬ ਵਿਅਕਤੀਆਂ ਨੂੰ ਗਰਮ ਕਪੜਿਆਂ ਦੇ ਨਾਲ ਸਮੋਸੇ, ਜਲੇਬੀਆਂ ਅਤੇ ਲੰਗਰ ਵੀ ਵੰਡਿਆਂ ਗਿਆ।
ਇਸ ਮੌਕੇ ਅਵਤਾਰ ਸਿੰਘ, ਇਕੇਸ਼ਪਾਲ ਸਿੰਘ, ਗੌਰਵ ਖੰਨਾ ਅਤੇ ਪਰਵਿੰਦਰ ਸਿੰਘ ਵੀ ਮੌਜੂਦ ਸਨ।