ਠੰਡ ਨੇ ਠਾਰਿਆ ਉੱਤਰੀ ਭਾਰਤ , ਦਿੱਲੀ ਵਿੱਚ ਫਿਰ ਡਿੱਗਿਆ ਪਾਰਾ

ਨਵੀਂ ਦਿੱਲੀ, 11 ਜਨਵਰੀ (ਸ.ਬ.) ਰਾਜਧਾਨੀ ਦਿੱਲੀ ਤੇ ਐਨ. ਸੀ. ਆਰ. ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ ਦੀ ਚਪੇਟ ਵਿੱਚ ਹੈ| ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤਕ ਲੋਕ ਸੰਘਣੇ ਕੋਹਰੇ ਅਤੇ ਸ਼ੀਤ ਲਹਿਰ ਦਾ ਸਾਹਮਣਾ ਕਰ ਰਹੇ ਹਨ| ਰਾਜਧਾਨੀ ਵਿੱਚ ਘੱਟ ਤਾਪਮਾਨ 6 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ| ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਅਗਲੇ ਦੋ ਦਿਨਾਂ ਤਕ ਤਾਪਮਾਨ ਵਿੱਚ ਗਿਰਾਵਟ ਹੋ ਸਕਦੀ ਹੈ|
ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹੋ ਰਹੀ ਬਰਫਬਾਰੀ ਕਰਕੇ ਉੱਤਰ ਭਾਰਤ ਵਿੱਚ ਠੰਡ ਵਧਦੀ ਹੀ ਜਾ ਰਹੀ ਹੈ| ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਘੰਟਿਆਂ ਵਿੱਚ ਹਰਿਆਣਾ ਦੇ ਜੀਂਦ, ਪਾਣੀਪਤ, ਭਿਵਾਨੀ, ਗੋਹਾਨਾ ਅਤੇ ਕਰਨਾਲ ਵਿੱਚ ਬਾਰਿਸ਼ ਹੋ ਸਕਦੀ ਹੈ| ਐਤਵਾਰ ਤਕ ਇਹ ਬਾਰਿਸ਼ ਦਾ ਮੌਸਮ ਬਰਕਰਾਰ ਰਹੇਗਾ ਜਦਕਿ ਸੋਮਵਾਰ ਤੋਂ ਮੌਸਮ ਦੇ ਸਾਫ ਹੋ ਜਾਣ ਦੀ ਸੰਭਾਵਨਾ ਹੈ| ਜੰਮੂ ਤੋਂ ਲੈ ਕੇ ਸ਼ਿਮਲਾ ਤਕ ਹੋਈ ਬਰਫਬਾਰੀ ਕਾਰਨ ਲੋਕਾਂ ਦਾ ਜਿਉਣਾ ਬਹਾਲ ਹੋ ਗਿਆ ਹੈ| ਕਸ਼ਮੀਰੀ ਘਾਟੀ ਨੂੰ ਦੇਸ਼ ਦੇ ਹੋਰਾਂ ਹਿੱਸਿਆਂ ਨਾਲ ਜੋੜਣ ਵਾਲਾ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਕਾਰਨ ਅੱਜ ਬੰਦ ਹੋ ਗਿਆ| ਜਵਾਹਰ ਸੁਰੰਗ ਦੇ ਦੋਹਾਂ ਪਾਸੇ, ਬਨਿਹਾਲ ਅਤੇ ਸ਼ੈਤਾਨ ਨਾਲਾਹ ਦੇ ਨੇੜੇ ਲਗਭਗ 10 ਇੰਚ ਬਰਫਬਾਰੀ ਹੋਈ ਹੈ| ਉੱਥੇ ਹੀ ਲੱਦਾਖ ਰਾਜਮਾਰਗ ਅਤੇ ਇਤਿਹਾਸਿਕ ਮੁਗਲ ਰੋਡ ਕਈ ਫੁੱਟ ਬਰਫ ਜੰਮੀ ਹੋਣ ਕਾਰਨ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੰਦ ਹੈ| ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦਾ ਮੈਦਾਨੀ ਇਲਾਕਾ ਊਨਾ ਸੂਬੇ ਦੇ ਪਹਾੜੀ ਖੇਤਰਾਂ ਦੀ ਬਜਾਏਜ਼ਿਆਦਾ ਸਰਦ ਰਿਹਾ| ਰਾਜ ਦੀ ਰਾਜਧਾਨੀ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਮੈਦਾਨੀ ਊਨਾ ਵਿੱਚ ਇਹ 2.5 ਡਿਗਰੀ ਰਿਹਾ| ਮਨਾਲੀ ਦਾ ਘੱਟੋ-ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕੁੱਲੂ ਦੇ ਸਿਉਗਾਬ ਵਿੱਚ ਇਹ ਜ਼ੀਰੋ ਤੋਂ ਹੇਠਾਂ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ|
ਰਾਸ਼ਟਰੀ ਰਾਜਧਾਨੀ ਵਿੱਚ ਕੋਹਰੇ ਕਾਰਨ ਅੱਜ 11 ਟਰੇਨਾਂ ਦੇ ਚੱਲਣ ਵਿੱਚ ਦੇਰੀ ਹੋਈ| ਰੇਲ ਵਿਭਾਗ ਮੁਤਾਬਕ ਗਯਾ ਅਤੇ ਨਵੀਂ ਦਿੱਲੀ ਦੇ ਵਿਚ ਮਹਾਬੋਧੀ ਐਕਸਪ੍ਰੈਸ, ਫੈਜ਼ਾਬਾਦ-ਦਿੱਲੀ ਐਕਸਪ੍ਰੈਸ ਅਤੇ ਪ੍ਰਤਾਪਗੜ੍ਹ-ਦਿੱਲੀ ਪਦਮਵੱਤ ਐਕਸਪ੍ਰੈਸ ਸਮੇਤ ਕਈ ਹੋਰ ਟਰੇਨਾਂ ਤੈਅ ਸਮੇਂ ਤੋਂ 2-3 ਘੰਟੇ ਦੇਰੀ ਨਾਲ ਪਹੁੰਚੀਆਂ| ਜ਼ਿਆਦਾਤਰ ਤਾਪਮਾਨ ਸ਼ੁੱਕਰਵਾਰ ਨੂੰ ਕਰੀਬ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ|

Leave a Reply

Your email address will not be published. Required fields are marked *