ਡਡਵਾਲ ਪਿਤਾ ਪੁੱਤਰ ਨੇ ਯੋਗਾ ਮੁਕਾਬਲੇ ਵਿਚ  ਗੋਲਡ ਮੈਡਲ ਜਿੱਤੇ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਸਥਾਨਕ ਸੈਕਟਰ 68 ਵਿਚ ਯੋਗਾ ਐਸੋਸੀਏਸ਼ਨ ਮੁਹਾਲੀ ਵਲੋਂ ਜਿਲ੍ਹਾ ਮੁਹਾਲੀ ਯੋਗਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਯੋਗਾ ਅਭਿਆਸੀਆਂ ਨੇ ਹਿੱਸਾ ਲਿਆ| ਇਹਨਾਂ ਮੁਕਾਬਲਿਆਂ ਦਾ ਉਦਘਾਟਨ ਕੰਵਰਵੀਰ ਸਿੰਘ ਸਿੱਧੂ (ਰੂਬੀ) ਸਪੁੱਤਰ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ|
ਇਸ ਮੌਕੇ 35 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੇ ਸੋਨ ਤਗਮਾ ਅਤੇ 21 ਤੋਂ 25 ਉਮਰ ਵਰਗ ਵਿੱਚ ਉਹਨਾਂ ਦੇ ਪੁੱਤਰ ਸਾਹਿਬਪ੍ਰੀਤ ਸਿੰਘ ਡਡਵਾਲ ਨੇ ਵੀ ਸੋਨ ਤਗਮਾ ਜਿਤਿਆ| ਇਸ ਮੌਕੇ ਜਤਿੰਦਰ ਆਨੰਦ ਜਿਲਾ ਮੀਤ ਪ੍ਰਧਾਨ ਕਾਂਗਰਸ,  ਵਿਧਾਇਕ ਸਿੱਧੂ ਦੇ ਪੀ ਏ ਹਰਪ੍ਰੀਤ, ਅੰਕਿਤ, ਅਖਿਲ ਸਰਮਾ, ਅਸੀਸ ਗਰਗ, ਭੋਲਾ ਸਿੰਘ, ਧਰਮਿੰਦਰ ਆਨੰਦ, ਯੋਗਾ ਐਸੋਸੀਏਸ਼ਨ  ਮੁਹਾਲੀ ਦੇ ਪ੍ਰਧਾਨ ਵਿਸ਼ਾਲ ਗੋਇਲ , ਮੀਤ ਪ੍ਰਧਾਨ ਵਿਦਿਆ ਸਾਗਰ , ਜਨਰਲ ਸਕੱਤਰ ਬਲਜੀਤ ਸਿੰਘ, ਖਜਾਨਚੀ ਰਾਧਾ ਭਟਨਾਗਰ  ਵੀ ਮੌਜੂਦ ਸਨ|

Leave a Reply

Your email address will not be published. Required fields are marked *