ਡਬਲਊ.ਡਬਲਊ.ਆਈ.ਸੀ.ਐਸ. ਅਸਟੇਟ ਵਲੋਂ ਸਕਾਈ ਵਿਲਾ ਦਾ ਉਦਘਾਟਨ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਰੀਅਲ ਡਿਵੈਲਪਮੈਂਟ ਸੰਸਥਾ ਡਬਲਊ.ਡਬਲਊ.ਆਈ.ਸੀ.ਐਸ. ਅਸਟੇਟ ਦੀ ਇੰਪਰੀਅਲ ਹਾਈਟਸ ਵਿਖੇ ਬਣਾਏ ਜਾ ਰਹੇ ਸਕਾਈ ਵਿਲਾ ਦੇ ਸੈਂਪਲ ਫਲੈਟਾਂ ਦਾ ਉਦਘਾਟਨ ਕੀਤਾ ਗਿਆ|
ਗਰੁੱਪ ਦੇ ਡਾਇਰੈਕਟਰ ਸੇਲਜ ਅਤੇ ਮਾਰਕੀਟਿੰਗ ਹੈਡ ਦੀਪਕ ਕੋਛੜ ਨੇ ਦੱਸਿਆ ਕਿ ਇਹਨਾ ਦੀ ਕੀਮਤ 75.75 ਲੱਖ ਰੁਪਏ ਰੱਖੀ ਗਈ ਹੈ| ਉਨ੍ਹਾਂ ਦੱਸਿਆ ਕਿ ਇਹ ਵਿਲਾ 3200 ਸਕੇਅਰ ਫੁੱਟ ਵਿਚ ਫੈਲਿਆ ਹੋਇਆ ਹੈ| ਉਨ੍ਹਾਂ ਕਿਹਾ ਕਿ ਵਿਲਾ ਵਿੱਚ ਰਹਿਣ ਵਾਲਿਆਂ ਦੀ ਸਹੁਲਤ ਲਈ ਸ਼ਾਪਿੰਗ ਮਾਲ, ਜਿਮਨੇਜਿਅਮ, ਕਲੱਬ ਹਾਉਸ, ਸਵੀਮਿੰਗ ਪੁੱਲ, ਸੈਰ ਕਰਨ ਲਈ ਟਰੈਕ, ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਅਤੇ 24 ਘੰਟੇ ਦੀ ਸੁਰਖਿਆ ਸਹੂਲਤ ਮੁਹਈਆ ਕਰਵਾਈ ਗਈ ਹੈ| ਉਨ੍ਹਾਂ ਕਿਹਾ ਕਿ ਕੰਪਨੀ ਦਾ ਟੀਚਾ ਵਾਜ਼ਿਬ ਕੀਮਤਾਂ ਤੇ ਸ਼ਾਨਦਾਰ ਘਰਾਂ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਹੂਲਤ ਮੁਹਈਆ ਕਰਵਾਉਣ ਦਾ ਹੈ|

Leave a Reply

Your email address will not be published. Required fields are marked *