ਡਬਲਊ.ਡਬਲਊ.ਆਈ.ਸੀ.ਐਸ. ਨੇ 400 ਪੌਦੇ ਲਗਾਏ

ਐਸ ਏ ਐਸ ਨਗਰ, 7 ਜੂਨ (ਸ.ਬ.) ਵਿਸ਼ਵ ਵਾਤਾਵਰਨ ਦਿਵਸ ਮੌਕੇ ਸਥਾਨਕ ਡਬਲਊ. ਡਬਲਊ.ਆਈ.ਸੀ.ਐਸ. ਵਿਖੇ ਇੱਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਆਪਣੇ ਸੰਬੋਧਨ ਦੌਰਾਨ ਗਰੁੱਪ ਦੇ ਚੇਅਰਮੈਨ ਕਮ ਐਮ.ਡੀ. ਸੇਵਾ ਮੁੱਕਤ ਲੈਫਟੀਨੈਂਟ ਕਰਨਲ ਬੀ.ਐਸ. ਸੰਧੂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਮਨਾਏ ਜਾਣ ਵਾਲੇ ਵਾਤਾਵਰਨ ਦਿਵਸ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਜਾਗਰੂਕ ਕਰਨਾ ਹੈ|
ਉਨ੍ਹਾਂ ਕਿਹਾ ਕਿ ਰੈਲੀਆਂ ਕਰਨ ਤੋਂ ਇਲਾਵਾ ਇਸ ਦਿਨ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇ| ਉਨ੍ਹਾਂ ਕਿਹਾ ਕਿ ਵਧ ਰਹੇ ਉਦਯੋਗੀਕਰਨ, ਆਵਾਜਾਈ ਦੇ ਸਾਧਨਾਂ ਆਦਿ ਸਦਕਾ ਪ੍ਰਦੂਸ਼ਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਇਸ ਤੋਂ ਇਲਾਵਾ ਜੰਗਲਾਂ ਦੀ ਘਾਟ ਨੇ ਵੀ ਪ੍ਰਦੂਸ਼ਨ ਦੇ ਵਾਧੇ ਵਿੱਚ ਆਪਣਾ ਰੋਲ ਪਾਇਆ ਹੈ|
ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਗਰੁੱਪ ਵੱਲੋਂ 400 ਪੌਦੇ ਲਗਾਏ ਗਏ| ਉਨ੍ਹਾਂ ਗਰੁੱਪ ਦੇ ਸਮੂਹ ਕਰਮਚਾਰੀਆਂ ਨੂੰ ਵੀ ਪੌਦੇ ਤੋਹਫੇ ਵਜੋਂ ਦਿੱਤੇ ਅਤੇ ਕਿਹਾ ਕਿ ਉਹ ਇਹ ਬੂਟੇ ਆਪਣੇ ਘਰਾਂ ਜਾਂ ਹੋਰ ਢੁਕਵੀਆਂ ਥਾਵਾਂ ਤੇ ਲਗਾਉਣ| ਸਮੂਹ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣਗੇ|

Leave a Reply

Your email address will not be published. Required fields are marked *