ਡਬਲਿਊ.ਐਚ.ਓ. ਨੇ 168 ਦੇਸ਼ਾਂ ਦੇ ਵਸਨੀਕਾਂ ਉਤੇ ਕੀਤਾ ਅਧਿਐਨ, ਭਾਰਤ ਦੇ 77 ਹਜ਼ਾਰ ਲੋਕ ਆਲਸੀ

ਨਵੀਂ ਦਿੱਲੀ, 6 ਸਤੰਬਰ (ਸ.ਬ.) 50 ਫੀਸਦੀ ਤੋਂ ਜ਼ਿਆਦਾ ਆਬਾਦੀ ਵਾਲਾ ਭਾਰਤ ਆਲਸੀ ਹੋ ਰਿਹਾ ਹੈ| ਭਾਰਤੀ ਲੋਕ ਸਰੀਰਕ ਰੂਪ ਨਾਲੋਂ ਚੀਨ, ਪਾਕਿਸਤਾਨ, ਨੇਪਾਲ ਦੇ ਲੋਕਾਂ ਤੋਂ ਵੀ ਘੱਟ ਐਕਟਿਵ ਹਨ| ਇਹ ਨਤੀਜਾ ਵਿਸ਼ਵ ਸਿਹਤ ਸੰਗਠਨ ਦੀ ਹਾਲ ਹੀ ਵਿੱਚ ਆਈ ਇਕ ਰਿਪੋਰਟ ਵਿੱਚ ਕੱਢਿਆ ਹੈ| ਰਿਪੋਰਟ ਮੁਤਾਬਕ ਦੇਸ਼ ਸਰੀਰਕ ਰੂਪ ਵਿੱਚ ਬੇਹੱਦ ਘੱਟ ਐਕਟਿਵ ਹੈ| ਇਸ ਤੋਂ ਪਹਿਲਾਂ 2001 ਵਿੱਚ ਅਜਿਹਾ ਅਧਿਐਨ ਕੀਤਾ ਗਿਆ ਸੀ| ਉਦੋਂ ਭਾਰਤ ਦੇ 32 ਫੀਸਦੀ ਲੋਕ ਇਨਸਫਿਸ਼ੀਏਂਟਸ ਫਿਜ਼ੀਕਲੀ ਐਕਟਿਵ ਸੀ| ਫਿਰ 15 ਸਾਲ ਡੇਟਾ ਇਕੱਠਾ ਕਰਨ ਦੇ ਬਾਅਦ 2016 ਵਿੱਚ ਹਿਸਾਬ ਕੀਤਾ ਗਿਆ ਤਾਂ ਦੇਸ਼ ਦੇ ਆਲਸੀ ਲੋਕਾਂ ਦੀ ਗਿਣਤੀ ਘੱਟਣ ਦੀ ਬਜਾਏ ਉਲਟਾ 2 ਫੀਸਦੀ ਵਧ ਗਈ|
ਡਬਲਿਊ.ਐਚ.ਓ. ਨੇ ਦੁਨੀਆ ਭਰ ਦੇ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਜਾਣਨ ਲਈ 168 ਦੇਸ਼ਾਂ ਦੇ ਕਰੀਬ 19 ਲੱਖ ਲੋਕਾਂ ਉਤੇ ਅਧਿਐਨ ਕੀਤਾ| ਇਸ ਵਿੱਚ ਭਾਰਤ ਦੇ ਕਰੀਬ 77 ਹਜ਼ਾਰ ਲੋਕ ਸ਼ਾਮਲ ਸਨ| ਅਧਿਐਨ ਵਿੱਚ ਭਾਰਤ ਨੂੰ 168 ਦੇਸ਼ਾਂ ਵਿੱਚ 52ਵਾਂ ਸਥਾਨ ਮਿਲਿਆ| ਡਬਲਿਊ.ਐਚ.ਓ. ਦੀ ਇਸ ਸਟਡੀ ਨੂੰ ਲੈਨਸੇਟ ਨੇ ਜਾਰੀ ਕੀਤਾ ਹੈ| ਰਿਸਰਚ ਟੀਮ ਦਾ ਦਾਅਵਾ ਹੈ ਕਿ ਇਸ ਵਿੱਚ ਦੁਨੀਆ ਦੀ 95 ਫੀਸਦੀ ਆਬਾਦੀ ਨੂੰ ਕਵਰ ਕੀਤਾ ਗਿਆ ਹੈ|
ਸਰੀਰਕ ਰੂਪ ਤੋਂ ਘੱਟ ਐਕਟਿਵ ਹੋਣ ਦੀ ਵਜ੍ਹਾ ਨਾਲ ਦੁਨੀਆ ਦੇ ਕਰੀਬ ਡੇਢ ਕਰੋੜ ਨੌਜਵਾਨ ਆਦਮੀਆਂ ਉਤੇ 6 ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਹੈ|ਇਸ ਵਿੱਚ ਕਾਰਡਿਓਲੇਸਕੁਲਰ ਡਿਸੀਜ, ਹਾਈਪਰਟੈਂਸ਼ਨ, ਟਾਈਪ-2 ਡਾਇਬਿਟੀਜ਼, ਬ੍ਰੈਸਟ ਅਤੇ ਅੰਤੜੀਆਂ ਦਾ ਕੈਂਸਰ ਅਤੇ ਡਿਮੇਸ਼ੀਆ ਸ਼ਾਮਲ ਹੈ| ਭਾਰਤ ਵਿੱਚ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਹੋਰ ਵੀ ਘੱਟ ਐਕਟਿਵ ਹਨ| 24.7 ਫੀਸਦੀ ਮਰਦ ਤਾਂ 43.3 ਫੀਸਦੀ ਔਰਤਾਂ ਘੱਟ ਐਕਟਿਵ ਹਨ| ਭਾਰਤ ਵਿੱਚ ਮੱਧਪ੍ਰਦੇਸ਼, ਰਾਜਸਥਾਨ, ਬਿਹਾਰ, ਮਹਾਰਾਸ਼ਟਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਅਸਮ, ਕਰਨਾਟਕ ਅਤੇ ਤਮਿਲਨਾਡੂ ਸਮੇਤ ਕਈ ਹੋਰ ਰਾਜਾਂ ਨੂੰ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਹੈ| ਡਬਲਿਊ. ਐਚ.ਓ. ਦਾ ਕਹਿਣਾ ਹੈ ਕਿ ਅਸੀਂ 2025 ਤਕ ਦੁਨੀਆਭਰ ਦੀ ਫਿਜ਼ੀਕਲ ਐਕਟੀਵਿਟੀ ਨੂੰ 10 ਫੀਸਦੀ ਅਤੇ 2030 ਤਕ 15 ਫੀਸਦੀ ਵਧਾਉਣ ਦਾ ਟੀਚਾ ਤੈਅ ਕੀਤਾ ਹੈ ਪਰ ਫਿਲਹਾਲ ਜੋ ਪੱਧਰ ਦਿੱਖ ਰਿਹਾ ਹੈ ਉਸ ਤੋਂ ਇਹ ਟੀਚਾ ਪੂਰਾ ਹੋਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ| ਕੁਝ ਦੇਸ਼ਾਂ ਨੂੰ ਛੱਡ ਕੇ 2001 ਦੇ ਬਾਅਦ ਦੁਨੀਆ ਦੇ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਦਾ ਪੱਧਰ ਜਿਵੇਂ ਦਾ ਤਿਵੇਂ ਹੈ| ਇਸ ਵਿੱਚ ਕੋਈ ਵਾਧਾ ਨਹੀਂ ਹੋਇਆ| ਕੁਵੈਤ ਦੇ ਸਭ ਤੋਂ ਜ਼ਿਆਦਾ 67 ਫੀਸਦੀ ਲੋਕ ਫਿਜ਼ੀਕਲੀ ਇਨਐਕਟਿਵ ਹਨ| ਇਸ ਤੋਂ ਬਾਅਦ ਅਮਰੀਕਨ ਸਮੋਆ (53.4 ਫੀਸਦੀ, ਸਊਦੀ ਅਰਬ (53 ਫੀਸਦੀ) ਅਤੇ ਇਰਾਕ(52ਫੀਸਦੀ) ਦੀ ਨੰਬਰ ਤੇ ਆਉਂਦਾ ਹੈ| ਉਥੇ ਹੀ ਯੁਗਾਂਡਾ ਵਿੱਚ ਸਭ ਤੋਂ ਜ਼ਿਆਦਾ 94.5 ਫੀਸਦੀ ਲੋਕ ਐਕਟਿਵ ਹਨ| ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਫਤੇ ਵਿੱਚ 75 ਤੋਂ 150 ਮਿੰਟ ਕਸਰਤ ਕਰਨਾ ਵਿਅਕਤੀ ਨੂੰ ਸਰੀਰਕ ਤੌਰ ਉਤੇ ਐਕਟਿਵ ਰੱਖਦਾ ਹੈ|

Leave a Reply

Your email address will not be published. Required fields are marked *