ਡਰੱਗ ਤਸਕਰੀ ਵਿੱਚ ਇਕ ਵਾਰ ਫਿਰ ਬੋਲਿਆ ਪੰਜਾਬੀਆਂ ਦਾ ਨਾਂ

ਬਰੈਂਪਟਨ, 22 ਅਪ੍ਰੈਲ (ਸ.ਬ.)  ਕੈਨੇਡਾ ਵਿੱਚ ਇਕ ਵਾਰ ਫਿਰ ਅਪਰਾਧ ਅਤੇ ਡਰੱਗ ਤਸਕਰੀ ਵਿੱਚ ਪੰਜਾਬੀਆਂ ਦਾ ਨਾਂ ਬੋਲਿਆ ਹੈ| 47 ਸਾਲਾ ਹਰਿੰਦਰ ਧਾਲੀਵਾਲ ਨੇ ਮੰਨਿਆ ਹੈ ਕਿ ਉਹ ਅਮਰੀਕਾ ਤੋਂ ਟਰੈਕਟਰ ਤੇ ਪੰਜ ਕਿਲੋਗ੍ਰਾਮ ਕੋਕੀਨ ਲੈ ਕੈ ਕੈਨੇਡਾ ਤਸਕਰੀ ਦੇ ਇਰਾਦੇ ਨਾਲ ਆਇਆ ਸੀ| ਇਹ ਕੋਕੀਨ ਉਸ ਨੇ ਟਰੈਕਟਰ ਦੇ ਪੁਰਜਿਆਂ ਵਿੱਚ ਛਿਪਾ ਕੇ ਰੱਖੀ ਸੀ| ਹਰਿੰਦਰ ਤੇ ਪੰਜ ਕਿਲੋ ਇਸ ਕੋਕੀਨ ਦੇ ਸਮੇਤ 120 ਮਿਲੀਅਨ ਡਾਲਰ ਤੱਕ ਦੀ ਕੋਕੀਨ ਤਸਕਰੀ ਦੇ ਦੋਸ਼ ਲੱਗੇ ਹਨ| ਅਮਰੀਕੀ ਅਟਾਰਨੀ ਮੁਤਾਬਕ ਸਾਲ 2006 ਅਤੇ 2011 ਵਿੱਚ ਧਾਲੀਵਾਲ ਨੇ ਕੁਝ ਹੋਰ ਸ਼ੱਕੀ ਵਿਅਕਤੀਆਂ ਨਾਲ ਮਿਲ ਕੇ ਅਮਰੀਕਾ ਤੋਂ ਕੈਨੇਡਾ ਕੋਕੀਨ ਦੀ ਅਤੇ ਕੈਨੇਡਾ ਤੋਂ ਅਮਰੀਕਾ ਮਰੀਜੁਆਨਾ ਦੀ ਤਸਕਰੀ ਕੀਤੀ| ਧਾਲੀਵਾਲ ਨੇ ਮੰਨਿਆ ਕਿ ਉਹ 3000 ਕਿਲੋ ਤੋਂ ਜ਼ਿਆਦਾ ਕੋਕੀਨ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਿਲ ਰਿਹਾ ਹੈ| ਇਸ ਵਿਚੋਂ ਅਮਰੀਕੀ ਜਾਂਚ ਅਧਿਕਾਰੀਆਂ ਨੇ 230 ਕਿਲੋ ਤੱਕ ਦੀ ਕੋਕੀਨ ਬਰਾਮਦ ਕਰ ਲਈ ਸੀ|
ਹਰਿੰਦਰ ਤੋਂ ਇਲਾਵਾ ਇਸ ਮਾਮਲੇ ਵਿੱਚ ਰਵਿੰਦਰ ਅਰੋੜਾ, ਮਾਈਕਲ ਬਾਗਰੀ, ਪਰਮਿੰਦਰ ਸਿੱਧੂ, ਐਲਵਿਨ ਰੰਧਾਵਾ, ਗੁਰਸ਼ਰਨ ਸਿੰਘ ਆਦਿ ਦਾ ਨਾਂ ਵੀ ਸਾਹਮਣੇ ਆਇਆ ਹੈ| ਇਸ ਮਾਮਲੇ ਵਿੱਚ ਧਾਲੀਵਾਲ ਨੂੰ 16 ਅਗਸਤ, 2017 ਨੂੰ ਅਮਰੀਕਾ ਦੇ ਬਫੈਲੋ ਵਿੱਚ ਸਜ਼ਾ ਸੁਣਾਈ ਜਾਵੇਗੀ| ਇਸ ਮਾਮਲੇ ਵਿੱਚ ਉਸ ਨੂੰ ਘੱਟ ਤੋਂ ਘੱਟ 10 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਅਤੇ 10 ਮਿਲੀਅਨ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ|

Leave a Reply

Your email address will not be published. Required fields are marked *