ਡਰ ਦੇ ਅੱਗੇ ਗੋਡੇ ਨਹੀਂ ਟੇਕਾਂਗੇ : ਮੈਕਰੋਨ

ਪੈਰਿਸ, 6 ਜੂਨ (ਸ.ਬ.)  ਫਰਾਂਸ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਹਜ਼ਾਰਾਂ ਹਮਾਇਤੀਆਂ ਨੂੰ ਦਿੱਤੇ ਭਾਸ਼ਣ ਵਿੱਚ ਇਮੈਨਿਊਐਲ ਮੈਕਰੋਨ ਨੇ ਰਾਸ਼ਟਰੀ ਇਕਜੁਟਤਾ ਦੀ ਅਪੀਲੀ ਕੀਤੀ| ਮੈਕਰੋਨ ਨੇ ਕਿਹਾ, ”ਅਸੀਂ ਡਰ ਦੇ ਅੱਗੇ ਗੋਡੇ ਨਹੀਂ ਟੇਕਾਂਗੇ| ਅਸੀਂ ਵੰਡਕਾਰੀ ਤਾਕਤਾਂ ਅੱਗੇ ਕਦੇ ਨਹੀਂ ਝੁਕਾਂਗੇ|”
ਆਪਣੇ ਭਾਸ਼ਣ ਵਿੱਚ ਮੈਕਰੋਨ ਨੇ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਸੰਬੋਧਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਮੁਕਾਬਲੇਬਾਜ਼ ਅਤੇ ਧੁਰ ਦੱਖਣਪੰਥੀ ਮਰੀਨ ਲਾ ਪੇਨ ਦੇ ਪੱਖ ਵਿੱਚ ਵੋਟਾਂ ਪਾਈਆਂ ਸਨ| ਮੈਕਰੋਨ ਨੇ ਸੰਕਲਪ ਲਿਆ ਕਿ ਉਹ ਇਨ੍ਹਾਂ ਲੋਕਾਂ ਨੂੰ ਅੱਤਵਾਦ ਦੀ ਪਕੜ ਤੋਂ ਵਾਪਸ ਲੈ ਕੇ ਆਉਣਗੇ| ਝੰਡੇ ਲਹਿਰਾਉਂਦੀ ਹੋਈ ਭੀੜ ਨੂੰ ਸੰਬੋਧਤ ਕਰਦੇ ਹੋਏ ਮੈਕਰੋਨ ਨੇ ਕਿਹਾ, ”ਗੁੱਸੇ, ਨਿਰਾਸ਼ਾ ਅਤੇ ਕੁਝ ਹੱਦ ਤੱਕ ਧਾਰਨਾ ਤਹਿਤ ਵੋਟਾਂ ਪਾਈਆਂ ਗਈਆਂ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ| ਉਨ੍ਹਾਂ ਨੇ ਕਿਹਾ ਅਗਲੇ 5 ਸਾਲ ਤੱਕ ਇਹ ਯਕੀਨੀ ਕਰਨ ਲਈ ਮੈਂ ਹਰ ਸੰਭਵ ਕੰਮ ਕਰਾਂਗਾ ਕਿ ਲੋਕਾਂ ਕੋਲ ਕਟੜਪੰਥੀਆਂ ਨੂੰ ਵੋਟਾਂ ਪਾਉਣ ਦਾ ਕੋਈ ਕਾਰਨ ਨਾ ਬਚੇ| ਦੱਸਣ ਯੋਗ ਹੈ ਕਿ 39 ਸਾਲਾ ਮੈਕਰੋਨ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣੇ ਹਨ|

Leave a Reply

Your email address will not be published. Required fields are marked *