ਡਲਾਸ ਵਿੱਚ ਇੱਕ ਸਟੋਰ ਦੇ ਬਾਹਰ ਗੋਲੀਬਾਰੀ, ਦੋ ਪੁਲੀਸ ਅਧਿਕਾਰੀ ਜ਼ਖਮੀ

ਡਲਾਸ, 25 ਅਪ੍ਰੈਲ (ਸ.ਬ.) ਟੈਕਸਾਸ ਦੇ ਸ਼ਹਿਰ ਉਤਰੀ ਡਲਾਸ ਵਿੱਚ ਇਕ ਸਟੋਰ ਦੇ ਬਾਹਰ ਗੋਲੀਬਾਰੀ ਵਿਚ ਡਲਾਸ ਪੁਲੀਸ ਦੇ ਦੋ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ| ਪੁਲੀਸ ਮੁਖੀ ਯੂ ਰਿਨੀ ਹਾਲ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵਿੱਚ ਸਟੋਰ ਦੇ ਇਕ ਕਰਮਚਾਰੀ ਨੂੰ ਵੀ ਗੋਲੀ ਲੱਗੀ ਹੈ| ਪੁਲੀਸ ਮੁਤਾਬਕ ਇਹ ਘਟਨਾ ਬੀਤੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ 4 ਵਜੇ ਵਾਪਰੀ|
ਡਲਾਸ ਪੁਲੀਸ ਵਿਭਾਗ ਨੇ ਟਵਿੱਟਰ ਤੇ ਟਵੀਟ ਕਰਦੇ ਹੋਏ ਕਿਹਾ ਕਿ ਪੁਲੀਸ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ| ਪੁਲੀਸ ਮੁਖੀ ਹਾਲ ਨੇ ਅਧਿਕਾਰੀਆਂ ਦੀ ਨਿਜਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ| ਹਾਲ ਨੇ ਕਿਹਾ ਕਿ ਅਸੀਂ ਤੁਹਾਡੇ ਤੋਂ ਅਧਿਕਾਰੀਆਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੇ ਹਾਂ| ਉਨ੍ਹਾਂ ਦੱਸਿਆ ਕਿ ਸ਼ੱਕੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਕ ਸਫੈਦ ਰੰਗ ਦੇ ਪਿਕਅੱਪ ਟਰੱਕ ਵਿੱਚ ਫਰਾਰ ਹੋ ਗਿਆ| ਡਲਾਸ ਦੇ ਮੇਅਰ ਮਾਈਕ ਰਾਲਿੰਗਸ ਨੇ ਕਿਹਾ ਕਿ ਮੈਂ ਇਸ ਸ਼ਹਿਰ ਅਤੇ ਦੇਸ਼ ਵਿਚ ਪੁਲੀਸ ਦੀ ਬੇਇੱਜ਼ਤੀ ਨੂੰ ਲੈ ਕੇ ਪਰੇਸ਼ਾਨ ਹਾਂ| ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ|

Leave a Reply

Your email address will not be published. Required fields are marked *