ਡਲਾਸ ਵਿੱਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਗਰਭਵਤੀ ਔਰਤ ਸਮੇਤ 5 ਜ਼ਖਮੀ

ਡਲਾਸ, 5 ਜੂਨ (ਸ.ਬ.) ਟੈਕਸਾਸ ਦੇ ਸ਼ਹਿਰ ਡਲਾਸ ਵਿੱਚ ਫੁੱਟਬਾਲ ਮੈਚ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਮੈਦਾਨ ਵਿੱਚ ਦਾਖਲ ਹੋ ਗਿਆ ਅਤੇ ਦਰਸ਼ਕਾਂ ਤੇ ਗੋਲੀਆਂ ਚਲਾਉਣ ਲੱਗਾ, ਜਿਸ ਨਾਲ ਇਕ ਗਰਭਵਤੀ ਔਰਤ ਸਮੇਤ 5 ਵਿਅਕਤੀ ਜ਼ਖਮੀ ਹੋ ਗਏ| ਪੁਲੀਸ ਮੁਤਾਬਕ ਦਰਸ਼ਕਾਂ ਵਿੱਚੋਂ ਕਈ ਲੋਕਾਂ ਨੇ ਹਮਲਾਵਰ ਤੇ ਜਵਾਬ ਵਿੱਚ ਗੋਲੀਆਂ ਚਲਾਈਆਂ|
ਪੁਲੀਸ ਅਨੁਸਾਰ ਦੋ ਔਰਤਾਂ ਦੀ ਹਾਲਤ ਗੰਭੀਰ ਹੈ ਅਤੇ ਇਕ ਹੋਰ ਔਰਤ ਅਤੇ ਦੋ ਲੋਕਾਂ ਦੀ ਹਾਲਤ ਸਥਿਰ ਹੈ| ਇਸ ਵਿਚੋਂ ਇਕ ਔਰਤ ਗਰਭਵਤੀ ਹੈ| ਅਜੇ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਜ਼ਖਮੀਆਂ ਵਿਚ ਸ਼ੱਕੀ ਵੀ ਸ਼ਾਮਲ ਹੈ ਜਾਂ ਨਹੀਂ| ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰ ਦਾ ਇਸ ਗੋਲੀਬਾਰੀ ਪਿੱਛੇ ਕੀ ਉਦੇਸ਼ ਸੀ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ ਹੈ|

Leave a Reply

Your email address will not be published. Required fields are marked *