ਡਵੀਜ਼ਨਲ ਕਮਿਸ਼ਨਰ, ਪਟਿਆਲਾ ਵੱਲੋਂ ਆਰੀਅਨਜ਼ ਦੇ ਅਧਿਆਪਕਾਂ ਦਾ ਸਨਮਾਨ

ਐਸ.ਏ.ਐਸ.ਨਗਰ, 4 ਸਤੰਬਰ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜਿਜ਼ ਰਾਜਪੁਰਾ ਅਤੇ ਰੋਟਰੀ ਕਲੱਬ ਰਾਜਪੁਰਾ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਚੰਦਰ ਗੇਂਦ ਵਲੋਂ ਰਾਜਪੁਰਾ ਤਹਿਸੀਲ ਦੇ ਤਕਰੀਬਨ 12 ਸਰਕਾਰੀ ਅਤੇ ਗੈਰ ਸਰਕਾਰੀ ਅਧਿਆਪਕਾਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ| ਸਮਾਗਮ ਦੀ ਪ੍ਰਧਾਨਗੀ ਰੋਟਰੀ ਕਲੱਬ ਰਾਜਪੁਰਾ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਮਹਿਤਾ ਵਲੋਂ  ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸਾਡੇ ਅਧਿਆਪਕ ਸਾਡੀ ਸਫਲਤਾ ਦੇ ਅਸਲ ਥੰਮ ਹਨ| ਉਹ ਭਵਿੱਖ ਲਈ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ ਕਿਉਂਕਿ ਉਹ ਗਿਆਨ ਅਤੇ ਬੁੱਧੀ ਦੇ ਅਸਲ ਪ੍ਰਤੀਕ ਹਨ|
ਆਰੀਅਨਜ਼ ਗਰੁੱਪ ਆਫ ਕਾਲਜਿਜ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਮੌਕੇ ਕਿਹਾ ਕਿ ਇੱਕ ਅਧਿਆਪਕ ਇੱਕ ਮਿੱਤਰ, ਦਾਰਸ਼ਨਿਕ ਅਤੇ ਗਾਈਡ ਹੁੰਦਾ ਹੈ ਜੋ ਨੌਜਵਾਨਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ, ਉਨ੍ਹਾਂ ਨੂੰ ਦਿਸ਼ਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਸੁਪਨੇ ਵੇਖਣ ਲਈ ਉਤਸ਼ਾਹਿਤ ਕਰਦਾ ਹੈ| 
ਇਸ ਮੌਕੇ ਆਰੀਅਨਜ਼ ਗਰੁੱਪ ਆਫ ਕਾਲੇਜਿਜ ਦੇ ਅਧਿਆਪਕਾਂ ਪੂਨਿਕਾ ਮਹਾਜਨ, ਕੁਸੁਮ ਸੂਦ ਅਤੇ ਮਨਪ੍ਰੀਤ ਮਾਨ ਸਮੇਤ ਕੁੱਲ 12 ਅਧਿਆਪਕਾਂ ਜਿਨ੍ਹਾਂ ਵਿੱਚ ਜਸਵਿੰਦਰ ਕੌਰ, ਸਕਾਲਰ ਪਬਲਿਕ ਸਕੂਲ, ਰਿੰਪੀ ਵਰਮਾ, ਸਰਕਾਰੀ ਐਲੀਮੈਂਟਰੀ ਸਕੂਲ ਰਾਜਪੁਰਾ, ਰੇਨੂੰ ਰਹੀਜਾ, ਸਰਕਾਰੀ ਐਲੀਮੈਂਟਰੀ ਸਕੂਲ (ਪੀਹਰ ਕੱਲ੍ਹਾ), ਜਸਵੀਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਰਾਜਪੁਰਾ, ਸ਼੍ਰੀ ਸੁਮਿਤ ਕੁਮਾਰ, ਸਰਕਾਰ ਕੋਇਡ ਸੀਨੀਅਰ ਸੈਕੰਡਰੀ ਸਕੂਲ, ਐਨਟੀਸੀ ਰਾਜਪੁਰਾ, ਲਲਿਤ ਪਟੇਲ ਪਬਲਿਕ ਸਕੂਲ ਰਾਜਪੁਰਾ, ਮੋਨੀਆ ਸੋਫਟ, ਸਰਕਾਰੀ ਮਿਡਲ ਸਕੂਲ ਖਾਨਪੁਰ, ਭਾਰਤੀ ਜੋਸ਼ੀ, ਸਕਾਲਰ ਪਬਲਿਕ ਸਕੂਲ ਰਾਜਪੁਰਾ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਪਰਵੀਨ ਅਨੇਜਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ, ਸ਼੍ਰੀ ਸੁਨੀਲ ਪਬਰੇਜਾ ਸੱਕਤਰ, ਸ਼੍ਰੀ ਬਰਜਿੰਦਰ ਗੁਪਤਾ, ਸ਼੍ਰੀ ਸੰਦੀਪ ਅਹੂਜਾ, ਸ਼੍ਰੀ ਅਰਵਿੰਦਰਪਾਲ ਸਿੰਘ ਰਾਜੂ, ਤੇਜ਼ਵੀਰ ਜੇਲਦਾਰ, ਰਿਸ਼ੀ ਸ਼ਾਹੀ, ਸੰਦੀਪ ਚੌਧਰੀ ਅਤੇ ਦਇਆ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *