ਡਾਇਰੈਕਟਰੀ ਰਿਲੀਜ਼ ਸਮਾਗਮ 22 ਜਨਵਰੀ ਨੂੰ

ਐਸ.ਏ.ਐਸ.ਨਗਰ, 20 ਜਨਵਰੀ (ਸ.ਬ.) ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਵੱਲੋਂ 22 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਵਿਖੇ ਡਾਇਰੈਕਟਰੀ ਰਿਲੀਜ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਨੇ ਦੱਸਿਆ ਕਿ ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਡਾਇਰੈਕਟਰੀ ਰਿਲੀਜ ਕਰਨਗੇ| ਇਸ ਮੌਕੇ ਸਾਰੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਜਰਨਲ ਸੈਕਟਰੀ ਕੇ ਐਲ ਸ਼ਰਮਾ, ਚਾਰਟਡ ਪ੍ਰਧਾਨ ਅਲਬੇਲ ਸਿੰਘ ਸਿਆਣ, ਚੇਅਰਮੈਨ ਐਮ ਡੀ ਐਸ ਸੋਢੀ, ਕੋ ਚੇਅਰਮੈਨ ਐਚ.ਐਸ ਮੰਡ, ਚੀਫ ਪੈਟਰਨ ਐਸ.ਐਸ.ਬਰਨਾਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *