ਡਾਇਰੈਕਟਰੀ ਸਮੇਤ 4 ਪੁਸਤਕਾਂ ਦਾ ਲੋਕ-ਅਰਪਣ ਅਤੇ 12 ਸਖਸ਼ੀਅਤਾਂ ਦਾ ਸਨਮਾਨ 31 ਮਾਰਚ ਨੂੰ

ਚੰਡੀਗੜ੍ਹ, 27 ਮਾਰਚ (ਸ.ਬ.) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ 31 ਮਾਰਚ ਨੂੰ ਇੱਕ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹਾਲੀ, ਫੇਜ਼-1 ਵਿਖੇ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਸ਼ਮਸ਼ੇਰ ਸੰਧੂ, ਰਾਜੂ ਨਾਹਰ, ਪੂਰਨ ਪਰਦੇਸੀ, ਲਾਲੀ ਕਰਤਾਰਪੁਰੀ, ਪ੍ਰੀਤਮ ਸਿੰਘ ਰਾਠੀ (ਘੋੜ-ਸਵਾਰ ਅਫਸਰ), ਗੁਰਮੀਤ ਪਾਹੜਾ, ਰਾਜ ਕੁਮਾਰ ਸਾਹੋਵਾਲੀਆ ਅਤੇ ਰਣਜੀਤ ਕੌਰ ਸਵੀ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਕਹਾਣੀਕਾਰਾਂ ਕੁਲਵਿੰਦਰ ਕੌਰ ਮਹਿਕ, ਕਹਾਣੀਕਾਰਾਂ ਵਰਿੰਦਰ ਕੌਰ ਰੰਧਾਵਾ ਅਤੇ ਸ਼ਾਇਰ ਫਤਹਿ ਸਿੰਘ ਕਮਲ (ਬਾਗੜੀ) ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਤਿੰਨਾਂ ਦੀਆਂ ਪੁਸਤਕਾਂ ਵੀ ਲੋਕ-ਅਰਪਣ ਕੀਤੀਆਂ ਜਾਣਗੀਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ ਅਤੇ ਜਨਰਲ ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਇਸ ਮੌਕੇ ਤੇ ਮੁੱਖ ਮਹਿਮਾਨ ਆਰ ਐਲ. ਕਲਸੀਆ, ਆਈ. ਏ. ਐਸ. (ਰਿਟਾ.) ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰ. ਸ਼ੰਗਾਰਾ ਸਿੰਘ ਭੁੱਲਰ ਸੀਨੀਅਰ ਪੱਤਰਕਾਰ ਕਰਨਗੇ| ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰ. ਦਲਜੀਤ ਸਿੰਘ, ਡੀ. ਐਸ. ਪੀ. , ਸ੍ਰ. ਸੁਖਮੰਦਰ ਸਿੰਘ ਪੀ. ਸੀ. ਐਸ. (ਰਿਟਾ.) ਅਤੇ ਕਹਾਣੀਕਾਰ ਪ੍ਰੇਮ ਗੋਰਖੀ ਹੋਣਗੇ|

Leave a Reply

Your email address will not be published. Required fields are marked *