ਡਾਇਰੈਕਟ ਏਅਰ ਕੈਪਚਰ ਮੁਹਿੰਮ ਨਾਲ ਹੋਵੇਗਾ ਕਾਰਬਨ ਡਾਈ ਆਕਸਾਈਡ ਉਤੇ ਕਾਬੂ

ਵੱਧਦੀ ਕਾਰਬਨ ਡਾਇਆਕਸਾਇਡ ਅਗਲੇ ਕੁੱਝ ਹੀ ਸਾਲਾਂ ਵਿੱਚ ਗਲੋਬਲ ਵਾਰਮਿੰਗ ਨੂੰ ਬੇਕਾਬੂ ਬਣਾ ਸਕਦੀ ਹੈ| ਪੈਰਿਸ ਸੰਮੇਲਨ ਵਿੱਚ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਨਾ ਵਧਣ ਦੇਣ ਲਈ ਇਹ ਤੈਅ ਕੀਤਾ ਗਿਆ ਕਿ ਉਦੋਂ ਤੱਕ ਕਾਰਬਨ ਡਾਇਆਕਸਾਇਡ ਦਾ ਨਿਕਾਸ ਬਿਲਕੁੱਲ ਰੋਕ ਦਿੱਤਾ ਜਾਵੇ ਅਤੇ ਫਿਰ ਇਸ ਗੈਸ ਨੂੰ ਸਿਸਟਮ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਇਹ ਗੱਲ ਕਹਿਣ ਵਿੱਚ ਜਿੰਨੀ ਸਟੀਕ ਸੀ, ਵਿਵਹਾਰ ਵਿੱਚ ਓਨੀ ਹੀ ਬੋਗਸ ਸਾਬਤ ਹੋ ਰਹੀ ਹੈ| ਦੁਨੀਆ ਵਿੱਚ ਹਰ ਜਗ੍ਹਾ ਅੰਨੇਵਾਹ ਗੱਡੀਆਂ ਵਿਕ ਰਹੀਆਂ ਹਨ ਅਤੇ ਕਾਰਬਨ ਦਾ ਨਿਕਾਸ ਦਿਨੋ-ਦਿਨ ਤੇਜ ਹੀ ਹੁੰਦਾ ਜਾ ਰਿਹਾ ਹੈ| ਇਸਨੂੰ ਸੋਖਣ ਲਈ ਖੂਬ ਸਾਰੇ ਦਰਖਤ ਲਗਾਉਣ ਦੀ ਗੱਲ ਹੋਰ ਵੀ ਬੋਗਸ ਹੈ ਕਿਉਂਕਿ ਇਸਦੇ ਨਾਮ ਤੇ ਹਰ ਜਗ੍ਹਾ ਸਿਰਫ ਸਰਕਾਰੀ ਪੈਸੇ ਖਾਧੇ ਜਾ ਰਹੇ ਹਨ|
ਅਜਿਹੇ ਵਿੱਚ ਮਾਹੌਲ ਤੋਂ ਕਾਰਬਨ ਡਾਇਆਕਸਾਇਡ ਹਟਾਉਣ ਦਾ ਇੱਕ ਹੀ ਰਸਤਾ ਬਚਦਾ ਹੈ ਕਿ ਕਿਸੇ ਤਰ੍ਹਾਂ ਇਸਨੂੰ ਸਿੱਧੇ ਹੀ ਚੂਸ ਲਿਆ ਜਾਵੇ| ‘ਡਾਇਰੈਕਟ ਏਅਰ ਕੈਪਚਰ’ ਨਾਮ ਦੀ ਇਸ ਮੁਹਿੰਮ ਵਿੱਚ ਹਵਾ ਨੂੰ ਵੱਡੇ – ਵੱਡੇ ਪੱਖਿਆਂ ਨਾਲ ਖਿੱਚ ਕੇ ਕਿਸੇ ਅਜਿਹੇ ਕੈਮੀਕਲ ਤੋਂ ਲੰਘਾਇਆ ਜਾਂਦਾ ਹੈ, ਜੋ ਕਾਰਬਨ ਡਾਇਆਕਸਾਇਡ ਸੋਖ ਲਵੇ| ਫਿਰ ਉਸਤੋਂ ਇਹ ਗੈਸ ਕੱਢ ਕੇ ਕੈਮੀਕਲ ਨੂੰ ਦੁਬਾਰਾ ਕੰਮ ਤੇ ਲਗਾ ਦਿੱਤਾ ਜਾਵੇ| ਹਾਰਵਰਡ ਯੂਨੀਵਰਸਿਟੀ ਦੇ ਭੌਤਿਕਸ਼ਾਸਤਰੀ ਡੇਵਿਡ ਕੀਥ ਨੇ ਕੈਨੇਡਾ ਵਿੱਚ ਅਜਿਹਾ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ, ਜਿਸਦੀ ਲਾਗਤ ਪਿਛਲੇ ਕੁੱਝ ਸਾਲਾਂ ਵਿੱਚ 600 ਡਾਲਰ ਤੋਂ ਘੱਟ ਕੇ 100 ਡਾਲਰ ਪ੍ਰਤੀ ਟਨ ਕਾਰਬਨ ਡਾਇਆਕਸਾਇਡ ਤੱਕ ਆ ਗਈ ਹੈ| ਅੱਗੇ ਇਸ ਤੋਂ 1 ਡਾਲਰ ਪ੍ਰਤੀ ਲੀਟਰ ਦਾ ਬਾਲਣ ਬਣਾਇਆ ਜਾ ਸਕੇਗਾ| ਸਰਕਾਰਾਂ ਵਾਤਾਵਰਣ ਨੂੰ ਲੈ ਕੇ ਗੰਭੀਰ ਹੋਣ ਤਾਂ 2030 ਤੱਕ ਇਸ ਕੋਸ਼ਿਸ਼ ਨਾਲ ਕੁੱਝ ਠੋਸ ਉਮੀਦ ਬੱਝ ਸਕਦੀ ਹੈ|
ਚੰਦਰਭੂਸ਼ਣ

Leave a Reply

Your email address will not be published. Required fields are marked *