ਡਾਕਘਰ ਫੇਜ਼ 1 ਵਿਖੇ ਆਧਾਰ ਕਾਰਡ ਬਣਾਉਣ ਦੀ ਸ਼ੁਰੂਆਤ

ਐਸ ਏ ਐਸ ਨਗਰ, 8 ਜੁਲਾਈ (ਸ.ਬ.) ਪੋਸਟਲ ਵਿਭਾਗ ਵੱਲੋਂ ਇਥੋਂ ਦੇ ਫੇਜ਼ 1 ਵਿਚਲੇ ਡਾਕਘਰ ਵਿਖੇ ਆਧਾਰ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਡਾਇਰੈਕਟਰ ਪੋਸਟਲ ਸਰਵਿਸ ਮਨੀਸ਼ਾ ਬਾਂਸਲ ਬਾਦਲ ਨੇ ਕੀਤਾ| ਇਸ ਮੌਕੇ ਮਨੀਸ਼ਾ ਬਾਂਸਲ ਨੇ ਕਿਹਾ ਕਿ ਆਧਾਰ ਕਾਰਡ ਤੋਂ ਇਲਾਵਾ ਜੇਕਰ ਕਾਰਡ ਬਣਾਉਣ ਸਮੇਂ ਕੋਈ ਨਾਂਅ, ਪਤਾ ਜਾਂ ਹੋਰ ਗਲਤੀ ਹੋ ਜਾਂਦੀ ਹੈ ਤਾਂ ਉਸ ਵਿੱਚ ਵੀ ਸੋਧ ਕੀਤੀ ਜਾਵੇਗੀ| ਇਸ ਮੌਕੇ ਉਨ੍ਹਾਂ ਪਹਿਲੇ ਗ੍ਰਾਹਕ ਨੂੰ ਕਾਰਡ ਬਣਾਉਣ ਤੇ ਰਸੀਦ ਸੌਂਪ ਕੇ ਸ਼ੁਰੂਆਤ ਕਰਦਿਆਂ ਆਸ ਕੀਤੀ ਕਿ ਇਥੇ ਆਉਣ ਵਾਲੇ ਕਿਸੇ ਵੀ ਨਾਗਰਿਕ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ| ਇਸ ਮੌਕੇ ਡਾਕਘਰ ਦਾ ਸਟਾਫ਼ ਹਾਜ਼ਰ ਸੀ|

Leave a Reply

Your email address will not be published. Required fields are marked *