ਡਾਕਟਰਾਂ ਦੀ ਵੱਡੀ ਲਾਪਰਵਾਹੀ : ਆਪਰੇਸ਼ਨ ਦੌਰਾਨ ਦਿਵਯਾਂਗ ਦੇ ਢਿੱਡ ਵਿੱਚ ਛੱਡਿਆ ਤੌਲੀਆ

ਬਹਿਰਾਈਚ, 26 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ| ਇੱਥੋਂ ਦੀ ਦਰਗਾਹ ਸ਼ਰੀਫ ਮੁਹੱਲੇ ਦੀ ਨਿੱਜੀ ਨਰਸਿੰਗ ਦੇ ਡਾਕਟਰਾਂ ਨੇ ਇਕ ਦਿਵਯਾਂਗ ਨੌਜਵਾਨ ਦੇ ਪੱਥਰੀ ਦੇ ਆਪਰੇਸ਼ਨ ਦੌਰਾਨ ਢਿੱਡ ਵਿੱਚ ਤੌਲੀਆ ਛੱਡ ਦਿੱਤਾ ਸੀ| ਲਖਨਊ ਵਿੱਚ ਮੁੜ ਆਪਰੇਸ਼ਨ ਕਰਵਾਉਣ ਤੇ ਗੱਲ ਸਾਹਮਣੇ ਆਈ| ਨੌਜਵਾਨ ਦੇ ਭਰਾ ਦੀ ਸ਼ਿਕਾਇਤ ਤੇ ਪੁਲੀਸ ਨੇ ਡਾਕਟਰ ਅਤੇ ਕਰਮੀਆਂ ਤੇ ਮੁਕੱਦਮਾ ਦਰਜ ਕਰ ਲਿਆ ਹੈ| ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਦੋਸ਼ਾਂ ਨੂੰ ਗਲਤ ਦੱਸਿਆ ਹੈ|
ਪੁਲੀਸ ਸੂਤਰਾਂ ਅਨੁਸਾਰ ਥਾਣਾ ਦਰਗਾਹ ਸ਼ਰੀਫ ਖੇਤਰ ਦੇ ਮੁਹੱਲਾ ਸਲਾਰਗੰਜ ਵਾਸੀ ਪ੍ਰਮੋਦ ਸ਼੍ਰੀਵਾਸਤਵ ਦੋਹਾਂ ਪੈਰਾਂ ਤੋਂ ਅਪਾਹਜ ਹੈ| 
ਉਸ ਨੂੰ ਕਰੀਬ 10 ਦਿਨ ਪਹਿਲਾਂ ਢਿੱਡ ਵਿੱਚ ਪੱਥਰੀ ਦਾ ਦਰਦ ਹੋਣ ਤੇ ਇਕ ਨਿੱਜੀ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਸੀ| ਉਸ ਦੇ ਭਰਾ ਵਿਸ਼ਾਲ ਸ਼੍ਰੀਵਾਸਤਵ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਆਪਰੇਸ਼ਨ ਲਈ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਪਰ ਉਹ 25 ਹਜ਼ਾਰ ਰੁਪਏ ਹੀ ਦੇ ਸਕੇ| ਜਿਸ ਨਾਲ ਜਲਦੀ ਵਿੱਚ ਆਪਰੇਸ਼ਨ ਕਰ ਕੇ ਟਾਂਕੇ ਲੱਗਾ ਦਿੱਤੇ| ਲਖਨਊ ਦੇ ਇਕ ਹਸਪਤਾਲ ਵਿੱਚ ਮੁੜ ਆਪਰੇਸ਼ਨ ਕਰਵਾਉਣ ਤੇ ਢਿੱਡ ਵਿੱਚੋਂ ਤੌਲੀਆ ਬਰਾਮਦ ਹੋਇਆ| ਪੁਲਸ ਨੇ ਕਿਹਾ ਕਿ ਡਾਕਟਰ ਸਰਵੇਸ਼ ਸ਼ੁਕਲਾ ਅਤੇ ਕੁਝ ਕਰਮੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *