ਡਾਕਟਰਾਂ ਨੂੰ ਵੀ ਮਿਲੇ ਕੰਮ ਦੌਰਾਨ ਹੁੰਦੇ ਤਨਾਓ ਤੋਂ ਮੁਕਤੀ

ਡਾਕਟਰ ਦਿਵਸ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਸਰਵੇ ਕਰਕੇ ਦੱਸਿਆ ਹੈ ਕਿ ਦੇਸ਼ ਵਿੱਚ ਤਿੰਨ ਚੌਥਾਈ ਤੋਂ ਜ਼ਿਆਦਾ ਡਾਕਟਰ ਤਨਾਓ ਵਿੱਚ ਹਨ|  62.8 ਫ਼ੀਸਦੀ ਡਾਕਟਰਾਂ ਨੂੰ ਮਰੀਜ ਦੇਖਦੇ ਡਰ ਲੱਗਦਾ ਹੈ, 57 ਫੀਸਦੀ ਡਾਕਟਰ ਪ੍ਰਾਈਵੇਟ ਸਿਕਉਰਿਟੀ ਲੈਣਾ ਚਾਹੁੰਦੇ ਹਨ,  ਜਦੋਂ ਕਿ 46 ਫੀਸਦੀ ਹਿੰਸਾ ਤੋਂ ਡਰੇ ਹੋਏ ਹਨ| ਆਈਐਮਏ ਨੇ ਇਹ ਸਰਵੇ 15 ਦਿਨਾਂ ਵਿੱਚ 1681 ਡਾਕਟਰਾਂ ਉਤੇ ਕੀਤਾ| ਸਾਰੇ ਡਾਕਟਰੀ ਦੇ ਵੱਖ-ਵੱਖ ਖੇਤਰਾਂ ਤੋਂ ਸਨ ਅਤੇ ਜਿਆਦਾਤਰ ਪ੍ਰਾਈਵੇਟ ਸੈਕਟਰ ਵਿੱਚ ਸਨ|  ਹਿੰਸਾ ਤੋਂ ਡਰਨ ਵਾਲਿਆਂ ਵਿੱਚ 24.2 ਫ਼ੀਸਦੀ ਨੂੰ ਮੁਕੱਦਮੇ ਦਾ ਡਰ ਸਤਾਉਂਦਾ ਹੈ, ਜਦੋਂਕਿ 13.7 ਫ਼ੀਸਦੀ ਡਾਕਟਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਉਤੇ ਆਪਰਾਧਿਕ ਮਾਮਲੇ ਠੋਕ ਦਿੱਤੇ ਜਾਣਗੇ| 56 ਫੀਸਦੀ ਡਾਕਟਰ ਸੱਤ ਘੰਟੇ ਦੀ ਨੀਂਦ ਵੀ ਨਹੀਂ ਲੈ ਪਾ ਰਹੇ ਹਨ| ਹਾਲਾਂਕਿ ਸਾਰੀ ਗਲਤੀ ਮਰੀਜਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਨਹੀਂ ਹੈ| ਆਈਐਮਏ ਨੇ ਇਸਤੋਂ ਪਹਿਲਾਂ ਵੀ ਇੱਕ ਰਿਸਰਚ ਕਰਾਈ ਸੀ,  ਜਿਸ ਵਿੱਚ ਪਾਇਆ ਗਿਆ ਸੀ ਕਿ ਡਾਕਟਰਾਂ ਨੂੰ ਮਰੀਜਾਂ ਠੀਕ ਤਰ੍ਹਾਂ  ਗੱਲ ਕਰਨ ਦੀ ਟ੍ਰੇਨਿੰਗ ਦੇਣਾ ਜਰੂਰੀ ਹੈ| ਆਈਐਮਏ ਦੀ ਹੀ ਇੱਕ ਹੋਰ ਰਿਸਰਚ ਵਿੱਚ ਸਾਹਮਣੇ ਆਇਆ ਸੀ ਕਿ ਡਾਕਟਰਾਂ ਉਤੇ ਜਿਆਦਾਤਰ ਹਮਲੇ ਉਦੋਂ ਹੁੰਦੇ ਹਨ,  ਜਦੋਂ ਉਹ ਮਰੀਜ ਦੀ ਜਿਆਦਾ ਜਾਂਚ ਕਰਾਉਂਦੇ ਹਨ ਜਾਂ ਦੇਖਣ ਵਿੱਚ ਦੇਰ ਲਗਾਉਂਦੇ ਹਨ| ਇਸ ਵਾਰ ਦੇ ਡਾਕਟਰ ਦਿਵਸ ਤੇ ਆਈਐਮਏ ਨੇ ਚਿੰਤਾ ਜਤਾਈ ਹੈ ਕਿ ਮੈਡੀਕਲ ਪ੍ਰਫੈਸ਼ਨ ਦੀ ਗਰਿਮਾ ਦਾਅ ਉਤੇ ਲੱਗੀ ਹੋਈ ਹੈ|  ਦਰਅਸਲ ਚਿਕਿਤਸਾ  ਦੇ ਖੇਤਰ ਵਿੱਚ ਹਮਲਾ ਚੌਤਰਫਾ ਹੈ| ਦੇਸ਼ ਦਾ ਮੈਡੀਕਲ ਐਜੁਕੇਸ਼ਨ ਸਿਸਟਮ ਆਪਣੀ ਡਿੱਗਦੀ ਕਵਾਲਿਟੀ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਤੋਂ ਦੁਨੀਆ ਭਰ  ਦੇ ਮੀਡੀਆ ਦਾ ਨਿਸ਼ਾਨਾ ਬਣਿਆ ਹੋਇਆ ਹੈ|  ਸੰਨ 2010 ਤੋਂ 2016 ਤੱਕ 69 ਜਿਆਦਾ ਮੈਡੀਕਲ ਕਾਲਜ ਅਤੇ ਟੀਚਿੰਗ ਹਾਸਪਿਟਲ ਨਕਲ  ਕਰਾਉਣ ਅਤੇ ਭਰਤੀ ਵਿੱਚ ਰਿਸ਼ਵਤ ਖਾਣ  ਵਿੱਚ ਫੜੇ ਗਏ ਹਨ| ਦੇਸ਼  ਦੇ ਕੁਲ 398 ਮੈਡੀਕਲ ਕਾਲਜਾਂ ਵਿੱਚੋਂ ਹਰ ਛੇਵੇਂ ਤੇ ਇਸ ਤਰ੍ਹਾਂ  ਦੇ ਮਾਮਲੇ ਦਾ ਮੁਕੱਦਮਾ ਚੱਲ ਰਿਹਾ ਹੈ|  ਆਈਐਮਏ ਦਾ ਅਨੁਮਾਨ ਹੈ ਕਿ ਹੁਣ ਦੇਸ਼ ਵਿੱਚ ਜਿੰਨੇ ਲੋਕ ਡਾਕਟਰੀ ਕਰ ਰਹੇ ਹਨ, ਉਨ੍ਹਾਂ ਵਿੱਚ ਲਗਭਗ ਅੱਧੇ  ਦੇ ਕੋਲ ਇਸਦੀ ਪੂਰੀ ਟ੍ਰੇਨਿੰਗ ਨਹੀਂ ਹੈ| ਹੋਰ ਤਾਂ ਹੋਰ ਫਰਜੀ ਡਿਗਰੀ          ਵੇਚ ਕੇ ਡਾਕਟਰ ਬਣਾਉਣ ਦਾ ਧੰਦਾ ਵੀ ਇਸ ਦੇਸ਼ ਵਿੱਚ ਹੁੰਦਾ ਹੈ| ਅਜਿਹੇ ਵਿੱਚ ਡਾਕਟਰਾਂ ਦਾ ਡਰ ਭਜਾਉਣ ਲਈ ਵਿਵਸਥਾ ਦਾ ਫੋਕਸ ਹੁਣ ਡਰ ਦੇ ਢਾਂਚਾਗਤ ਕਾਰਣਾਂ ਨੂੰ ਦੂਰ ਕਰਨ ਤੇ ਹੋਣਾ ਚਾਹੀਦਾ ਹੈ, ਲੋਕਾਂ ਵਿੱਚ ਜਵਾਬੀ ਡਰ ਪੈਦਾ ਕਰਨ ਤੇ ਨਹੀਂ|
ਅਜੈ ਕੁਮਾਰ

Leave a Reply

Your email address will not be published. Required fields are marked *