ਡਾਕਟਰਾਂ ਨੇ ਲੈਬ ਵਿੱਚ ਚਮੜੀ ਉਗਾ ਕੇ ਬਚਾਈ ਬੱਚੇ ਦੀ ਜਾਨ

ਜਰਮਨੀ , 10 ਨਵੰਬਰ (ਸ.ਬ.) ਦੁਨੀਆ ਦੀ ਭਿਆਨਕ ਬਿਮਾਰੀਆਂ ਵਿਚੋਂ ਇਕਥਬਜਦਕਗਠਰ;ਖਤਜਤ ਨਚ;;ਰਤ. ਦਾ ਹੱਲ ਜਰਮਨੀ ਅਤੇ ਇਟਲੀ ਦੇ ਡਾਕਟਰਾਂ ਨੇ ਲੱਭ ਲਿਆ ਹੈ| ਚਮੜੀ ਦੀ ਇਸ ਗੰਭੀਰ ਬਿਮਾਰੀ ਨਾਲ ਪੀੜਤ ਜਰਮਨੀ ਦੇ 7 ਸਾਲ ਦੇ ਮੁੰਡੇ ਦੀ ਡਾਕਟਰਾਂ ਨੇ ਜਾਨ ਬਚਾਉਣ ਵਿਚ ਸਫਲਤਾ ਪਾਈ ਹੈ| ਜੀਨ ਐਡੀਟਿੰਗ ਤਕਨੀਕ ਨਾਲ ਲੈਬ ਵਿਚ ਨਵੀਂ ਚਮੜੀ ਉਗਾ ਕੇ ਉਸ ਨੂੰ ਬੱਚੇ ਦੇ ਸਰੀਰ ਉਤੇ ਲਗਾ ਦਿੱਤਾ ਗਿਆ ਹੈ| ਹਾਲਾਂਕਿ ਇਹ ਆਪਰੇਸ਼ਨ 2 ਸਾਲ ਪਹਿਲਾਂ ਕੀਤਾ ਗਿਆ ਸੀ ਪਰ ਹੁਣ ਜਦੋਂ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਹੈ ਉਦੋਂ ਇਸ ਦੇ ਬਾਰੇ ਵਿਚ ਨੇਚਰ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ|
ਖਾਨਦਾਨੀ ਚਮੜੀ ਸਬੰਧੀ ਵਿਕਾਰਾਂ ਦੇ ਸਮੂਹ ਨੂੰ ਐਪੀਡਰਮੋਲਿਸਿਸ ਬੁਲੋਸਾ (ਈ.ਬੀ) ਨਾਮ ਦਿੱਤਾ ਗਿਆ ਹੈ| ਈ. ਬੀ. ਸਿੰਪਲੈਕਸ ਅਤੇ ਜੰਕਸ਼ਨਲ ਈ. ਬੀ. ਵਿਚ ਜ਼ਿਆਦਾਤਰ ਬੱਚੇ ਛੋਟੀ ਉਮਰ ਵਿਚ ਹੀ ਮਰ ਜਾਂਦੇ ਹਨ, ਜਦੋਂ ਕਿ ਡਿਸਟਰੋਫਿਕ ਈ.ਬੀ. ਵਿਚ ਕਿਸ਼ੋਰ ਅਵਸਥਾ ਦੇ ਸ਼ੁਰੂਆਤੀ ਸਾਲਾਂ ਵਿਚ ਉਨ੍ਹਾਂ ਦੀ ਜਾਨ ਜਾਂਦੀ ਹੈ| ਇਨ੍ਹਾਂ ਬਿਮਾਰੀਆਂ ਵਿਚ ਵਿਅਕਤੀ ਦੇ ਸਰੀਰ ਦੀ ਚਮੜੀ ਉਤੇ ਫੋੜੇ ਨਿਕਲ ਆਉਂਦੇ ਹਨ| ਚਮੜੀ ਝੜਨ ਲੱਗਦੀ ਹੈ ਅਤੇ ਸਰੀਰ ਉਤੇ ਜ਼ਖਮ ਹੋ ਜਾਂਦੇ ਹਨ| ਇਸ ਵਿਚ ਚਮੜੀ ਤਿੱਤਲੀ ਦੇ ਖੰਭ ਤਰ੍ਹਾਂ ਨਾਜ਼ੁਕ ਹੋ ਜਾਂਦੀ ਹੈ, ਇਸ ਲਈ ਇਸ ਨੂੰ ਬਟਰਫਲਾਈ ਬਿਮਾਰੀ ਵੀ ਕਹਿੰਦੇ ਹਨ|
ਜਰਮਨੀ ਦੇ ਰਹਿਣ ਵਾਲੇ 7 ਸਾਲਾ ਹਸਨ ਨੂੰ ਬਚਪਨ ਤੋਂ ਜੰਕਸ਼ਨਲ ਐਪੀਡਰਮੋਲਿਸਿਸ ਬੁਲੋਸਾ ਬਿਮਾਰੀ ਸੀ| ਜਦੋਂ ਉਸਨੂੰ 2015 ਵਿਚ ਜਰਮਨੀ ਦੇ ਬੋਕੁਮ ਯੂਨੀਵਰਸਿਟੀ ਹਸਪਤਾਲ ਵਿਚ ਦਾਖਲ ਕੀਤਾ ਗਿਆ ਤਾਂ 80 ਫੀਸਦ ਚਮੜੀ ਫੋੜਿਆਂ ਅਤੇ ਜ਼ਖਮਾਂ ਨਾਲ ਭਰੀ ਸੀ| ਡਾਕਟਰਾਂ ਮੁਤਾਬਕ ਹਸਨ ਦੀ ਹਾਲਤ ਗੰਭੀਰ ਸੀ ਅਤੇ ਉਸ ਨੂੰ ਬਚਾ ਪਾਉਣਾ ਨਾਮੁਮਕਿਨ ਲੱਗ ਰਿਹਾ ਸੀ| ਉਦੋਂ ਡਾਕਟਰਾਂ ਨੇ ਜੀਨ ਐਡੀਟਿੰਗ ਤਕਨੀਕ ਦੀ ਮਦਦ ਲੈ ਕੇ ਇਹ ਇਤਿਹਾਸਿਕ ਕਾਮਯਾਬੀ ਹਾਸਲ ਕੀਤੀ| ਇਨਸਾਨੀ ਚਮੜੀ ਦੀਆਂ 2 ਪਰਤਾਂ ਹੁੰਦੀਆਂ ਹਨ| ਬਾਹਰੀ ਤਹਿ ਜਿਸ ਨੂੰ ਐਪੀਡਰਮਿਸ ਕਹਿੰਦੇ ਹਨ ਅਤੇ ਉਸ ਦੇ ਹੇਠਾਂ ਦੀ ਤਹਿ ਜਿਸ ਨੂੰ ਡਰਮਿਸ ਕਹਿੰਦੇ ਹਨ| ਤੰਦਰੁਸਤ ਇਨਸਾਨਾਂ ਵਿਚ ਇਨ੍ਹਾਂ 2 ਪਰਤਾਂ ਵਿਚਕਾਰ ਪ੍ਰੋਟੀਨ ਦੀ ਤਹਿ ਹੁੰਦੀ ਹੈ, ਜੋ ਦੋਵਾਂ ਨੂੰ ਜੋੜੇ ਰੱਖਦੀ ਹੈ| ਈ. ਪੀ ਨਾਲ ਪੀੜਤ ਲੋਕਾਂ ਵਿਚ ਇਹ ਪ੍ਰੋਟੀਨ ਦੀ ਤਹਿ ਨਹੀਂ ਹੁੰਦੀ, ਜਿਸ ਨਾਲ ਚਮੜੀ ਦੀਆਂ ਦੋਵੇਂ ਪਰਤਾਂ ਆਪਸ ਵਿਚ ਜੁੜ ਨਹੀਂ ਪਾਉਂਦੀਆਂ| ਇਸ ਨਾਲ ਚਮੜੀ ਨੂੰ ਛੂਹਣ ਨਾਲ ਉਤੇ ਹੀ ਡੂੰਘੇ ਜ਼ਖਮ ਹੋ ਜਾਂਦੇ ਹਨ ਜੋ ਗੰਭੀਰ ਰੂਪ ਨਾਲ ਚਮੜੀ ਦੇ ਸੜਣ ਜਿੰਨਾ ਦਰਦ ਦਿੰਦੇ ਹਨ| ਦੁਨੀਆਭਰ ਵਿਚ ਪੈਦਾ ਹੋਣ ਵਾਲੇ ਪ੍ਰਤੀ 10 ਲੱਖ ਬੱਚਿਆਂ ਵਿਚੋਂ 20 ਨੂੰ ਜਨਮ ਤੋਂ ਇਹ ਬੀਮਾਰੀ ਹੁੰਦੀ ਹੈ| ਜ਼ਿਆਦਾਤਰ ਬੱਚੇ 5 ਸਾਲ ਦੀ ਉਮਰ ਤੱਕ ਹੀ ਜਿੰਦਾ ਰਹਿ ਪਾਉਂਦੇ ਹਨ| ਸਾਧਾਰਨ ਤੌਰ ਉਤੇ ਪ੍ਰਤੀ 10 ਲੱਖ ਵਿਚੋਂ 9 ਲੋਕ ਇਸ ਨਾਲ ਪੀੜਤ ਹੁੰਦੇ ਹਨ| ਇਸ ਆਪਰੇਸ਼ਨ ਦੇ ਸਫਲ ਹੋਣ ਤੋਂ ਬਾਅਦ ਇਸ ਬਿਮਾਰੀ ਤੋਂ ਲੱਖਾਂ ਬੱਚਿਆਂ ਨੂੰ ਬਚਾਉਣ ਦੀ ਉਮੀਦ ਹੈ|

Leave a Reply

Your email address will not be published. Required fields are marked *