ਡਾਕਟਰਾਂ ਵਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ ਹੜਤਾਲ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸ਼ਹਿਰ ਦੇ ਪ੍ਰਾਈਵੇਟ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੁਹਾਲੀ ਇਕਾਈ ਦੀ ਅਗਵਾਈ ਵਿੱਚ ਭਾਰਤ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ 12 ਘੰਟੇ ਦੀ ਹੜਤਾਲ ਕੀਤੀ ਗਈ| ਇਸ ਹੜਤਾਲ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਓ ਪੀ ਡੀ ਬੰਦ ਰਹੀ ਪਰ ਐਂਮਰਜਂੈਸੀ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਐਮ ਏ ਮੁਹਾਲੀ ਦੇ ਪ੍ਰਧਾਨ ਐਸ ਐਸ ਸੋਢੀ ਨੇ ਕਿਹਾ ਕਿ ਕੇਦਰ ਸਰਕਾਰ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਬਣਾ ਰਹੀ ਹੈ, ਪਰ ਇਸ ਬਿਲ ਵਿੱਚ ਲੋਂੜੀਦੀਆਂ ਸੋਧਾਂ ਦੀ ਜੋ ਸਰਕਾਰ ਨਾਲ ਆਈ ਐਮ ਏ ਦੀ ਜੋ ਗੱਲਬਾਤ ਹੋਈ ਸੀ , ਉਹਨਾਂ ਸੋਧਾਂ ਨੂੰ ਹੁਣ ਇਸ ਬਿਲ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ| ਉਹਨਾਂ ਕਿਹਾ ਕਿ ਜੇ ਸਰਕਾਰ ਇਹ ਬਿਲ ਵਾਪਸ ਨਹੀਂ ਲਵੇਗੀ ਤਾਂ ਐਸੋਸੀਏਸ਼ਨ ਇਸਦਾ ਡਟਵਾਂ ਵਿਰੋਧ ਕਰੇਗੀ|
ਇਸ ਮੌਕੇ ਆਈ ਐਮ ਏ ਮੁਹਾਲੀ ਦੇ ਸੈਕਟਰੀ ਡਾ. ਵਿਰੇਂਦਰ ਧਨਕੜ ਨੇ ਕਿਹਾ ਕਿ ਨੈਸਨਲ ਮੈਡੀਕਲ ਕਮਿਸ਼ਨ ਬਿਲ ਜੇ ਪਾਸ ਹੋ ਜਾਂਦਾ ਹੈ ਤਾਂ ਡਾਕਟਰੀ ਦੀ ਪੜ੍ਹਾਈ ਦਾ ਖਰਚਾ ਬਹੁਤ ਵੱਧ ਜਾਵੇਗਾ, ਇਸ ਕਾਰਨ ਗਰੀਬ ਲੋਕਾਂ ਦੇ ਬੱਚੇ ਇਹ ਮਹਿੰਗੀ ਪੜ੍ਹਾਈ ਨਹੀਂ ਕਰ ਸਕਣਗੇ| ਇਸ ਕਰਕੇ ਇਹ ਬਿਲ ਲਾਗੂ ਨਾ ਕੀਤਾ ਜਾਵੇ |
ਆਈ ਐਮ ਏ ਮੁਹਾਲੀ ਦੇ ਵਿੱਤ ਸਕੱਤਰ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਮੈਡੀਕਲ ਢਾਂਚਾ ਤਬਾਹ ਹੋ ਜਾਵੇਗਾ|
ਉਹਨਾਂ ਕਿਹਾ ਕਿ ਇਸ ਬਿਲ ਨਾਲ ਹੋਮਿਓਪੈਥੀ ਤੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਐਲੋਪੈਥੀ ਇਲਾਜ ਕਰਨ ਦੀ ਖੁਲ ਮਿਲ ਜਾਵੇਗੀ ਜਿਸ ਦਾ ਇਲਾਜ ਪ੍ਰਣਾਲੀ ਉਪਰ ਵੱਡਾ ਅਸਰ ਪਵੇਗਾ| ਉਹਨਾਂ ਕਿਹਾ ਕਿ ਆਯੁਰਵੈਦ, ਹੋਮਿਓਪੈਥੀ ਅਤੇ ਐੌਲੋਪੈਥੀ ਦੀ ਪੜਾਈ ਵੱਖ ਵੱਖ ਹੈ ਇਸ ਲਈ ਇਸਦਾ ਰਲੇਵਾਂ ਨਹੀਂ ਕੀਤਾ ਜਾ ਸਕਦਾ|
ਇਸ ਮੌਕੇ ਡਾ. ਪਰਮਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਬਿਲ ਲੋਕਾਂ ਦੇ ਹਿਤਾਂ ਦੇ ਖਿਲਾਫ ਹੈ ਅਤੇ ਇਹ ਬਿਲ ਮੈਡੀਕਲ ਭਾਈਚਾਰੇ ਦੇ ਵੀ ਵਿਰੁੱਧ ਹੈ| ਇਹ ਬਿਲ ਸਾਡੀ ਪੁਰਾਣੀ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਵੀ ਨੀਵਾਂ ਕਰਦਾ ਹੈ, ਜਦੋਂਕਿ ਸਾਰਾ ਸੰਸਾਰ ਭਾਰਤੀ ਆਯੁਰਵੈਦਿਕ ਪ੍ਰਣਾਲੀ ਦੀ ਇੱਜਤ ਕਰਦਾ ਹੈ, ਪਰ ਸਾਡੀ ਆਪਣੀ ਸਰਕਾਰ ਇਸ ਪ੍ਰਣਾਲੀ ਨੂੰ ਥੱਲੇ ਲਾ ਰਹੀ ਹੈ| ਉਹਨਾਂ ਮੰਗ ਕੀਤੀ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਵਾਪਸ ਲਿਆ ਜਾਵੇ ਤੇ ਡਾਕਟਰਾਂ ਨੂੰ ਆਉਣ ਵਾਲੀਆਂ ਦਿਕਤਾਂ ਦੂਰ ਕੀਤੀਆਂ ਜਾਣ|

Leave a Reply

Your email address will not be published. Required fields are marked *