ਡਾਕਟਰ ਦਿਵਸ ਮੌਕੇ ਡਾਕਟਰਾਂ ਨੇ ਕੀਤੀ ਰੈਂਪ ਵਾਕ

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਆਈਵੀ ਹਾਸਪਤਾਲ ਮੁਹਾਲੀ ਦੇ ਡਾਕਟਰਾਂ ਨੇ ਅੱਜ ਇੱਕ ਵੱਖਰੇ ਅੰਦਾਜ਼ ਵਿੱਚ ਡਾਕਟਰ ਦਿਵਸ ਮਨਾਇਆ| ਡਾਕਟਰਾਂ ਨੇ ਇਸ ਮੌਕੇ ਰੈਂਪ ਤੇ ਵਾਕ ਕੀਤੀ ਅਤੇ ਇਸ ਨੂੰ ਯਾਦਗਾਰ ਬਣਾ ਦਿੱਤਾ| ਖੂਬਸੂਰਤ ਡਰੈਸਾਂ ਵਿੱਚ ਸਜੇ ਡਾਕਟਰਾਂ ਤੋਂ ਮਾਡਲ ਬਣੇ ਡਾਕਟਰਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ|
ਇਸ ਮੌਕੇ ਡਾ. ਕੰਵਲਦੀਪ ਕੌਰ, ਮੈਡੀਕਲ ਡਾਇਰੈਕਟਰ, ਆਈਵੀ ਗਰੁੱਪ ਨੇ ਕਿਹਾ ਕਿ ਡਾਕਟਰ ਮੈਡੀਕਲ ਜਗਤ ਦੇ ਆਧਾਰ ਹਨ| ਉਹ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਅਭਿੰਨ ਅਤੇ ਜ਼ਰੂਰੀ ਹਿੱਸਾ ਹਨ| ਸਾਡੇ ਸਾਰਿਆਂ ਦੇ ਲਈ ਇਹ ਇੱਕ ਆਦਰਸ਼ ਦਿਨ ਹੈ ਜਦੋਂ ਅਸੀਂ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਲੋਕਾਂ ਦੇ ਰੋਗਾਂ ਨੂੰ ਠੀਕ ਕਰਕੇ ਉਨ੍ਹਾਂ ਨੂੰ ਅਰਾਮ ਦੇਣ ਦੀ ਸਮਰੱਥਾ ਦਾ ਸਨਮਾਨ ਕਰਦੇ ਹਾਂ|

Leave a Reply

Your email address will not be published. Required fields are marked *