ਡਾਕਟਰ ਨੇ ਮਰੀਜ਼ਾਂ ਨੂੰ ਵਧੇਰੇ ਦਵਾਈਆਂ ਖਾਣ ਦੀ ਦਿੱਤੀ ਸਲਾਹ, ਹੁਣ ਖਾਵੇਗੀ ਜੇਲ ਦੀ ਸਜ਼ਾ

ਨੋਵਾ ਸਕੋਟੀਆ, 13 ਅਪ੍ਰੈਲ (ਸ.ਬ.) ਇੱਥੇ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ ਰੂਮ  ਮੇਟ (ਇਕੋ ਕਮਰੇ ਵਿੱਚ ਰਹਿਣ ਵਾਲੀ) ਨੂੰ ਇਕ ਡਾਕਟਰ ਨੇ ਇਕ ਮਹੀਨੇ ਵਿੱਚ ਬਹੁਤ ਸਾਰੀਆਂ ਦਵਾਈਆਂ ਖਾਣ ਦੀ ਸਲਾਹ ਦਿੱਤੀ ਸੀ|
ਸਰਾਹ ਡਾਊਨ ਜੋਨਸ ਨਾਂ ਦੀ ਡਾਕਟਰ ਮਰੀਜ਼ਾਂ ਨੂੰ ਦਰਦ ਦੂਰ ਕਰਨ ਲਈ ਬਹੁਤ ਜ਼ਿਆਦਾ ਗੋਲੀਆਂ ਖਾਣ ਲਈ ਦਿੰਦੀ ਸੀ| ਇਸ ਤਰ੍ਹਾਂ ਉਹ ਇਕ ਤਰ੍ਹਾਂ ਨਾਲ ਲੋਕਾਂ ਨੂੰ ਨਸ਼ਾ ਤਸਕਰੀ ਵੱਲ ਉਤਸ਼ਾਹਿਤ ਕਰਦੀ ਸੀ|
ਇਕ ਹੋਰ ਵਿਅਕਤੀ ਨੇ ਦੱਸਿਆ ਸੀ ਕਿ ਉਸ ਨੂੰ ਡਾਕਟਰ ਨੇ ਮਹੀਨੇ ਵਿੱਚ 2000 ਗੋਲੀਆਂ ਖਾਣ ਦੀ ਸਲਾਹ ਦਿੱਤੀ ਸੀ| ਉਸ ਨੇ ਕਿਹਾ ਕਿ ਇਸ ਗੱਲ ਨੂੰ ਸੁਣ ਕੇ ਉਸ ਦੇ ਹੋਸ਼ ਉਡ ਗਏ ਕਿ ਇਹ ਕੋਰਸ ਉਨ੍ਹਾਂ ਨੂੰ 18 ਮਹੀਨਿਆਂ ਤਕ ਜਾਰੀ ਰੱਖਣ ਲਈ ਕਿਹਾ ਗਿਆ ਸੀ|
ਗਵਾਹ ਨੇ ਦੱਸਿਆ ਕਿ ਇਸ ਡਾਕਟਰ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਕੰਮ ਵਿੱਚ ਲਗਾਇਆ ਹੋਇਆ ਹੈ| ਇਸੇ ਕਾਰਨ ਉਸ ਦਾ ਡਾਕਟਰੀ ਸਰਟੀਫਿਕੇਟ ਵੀ ਰੱਦ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *