ਡਾਕ ਮੁਲਾਜਮਾਂ ਵਲੋਂ ਹੜਤਾਲ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਨੈਸ਼ਨਲ ਐਸੋਸੀਏਸ਼ਨ ਪੋਸਟਲ ਇੰਪਲਾਈਜ ਵਲੋਂ ਭਾਰਤੀ ਮਜਦੂਰ ਸੰਘ ਦੇ ਸੱਦੇ ਤੇ ਕੀਤੀ ਜਾ ਰਹੀ ਦੋ ਦਿਨਾਂ ਹੜਤਾਲ ਅੱਜ ਸ਼ੁਰੂ ਕਰ ਦਿਤੀ ਗਈ| ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸਰਕਲ ਸਕੱਤਰ ਸ੍ਰੀ ਬਲਜਿੰਦਰ ਸਿੰਘ ਰਾਏਪੁਰ ਨੇ ਦਸਿਆ ਕਿ ਹੜਤਾਲ ਕਾਰਨ ਅੱਜ ਮੁਹਾਲੀ ਚੰਡੀਗੜ੍ਹ ਦੇ ਡਾਕਖਾਨੇ ਬੰਦ ਰਹੇ| ਹੜਤਾਲ ਦੌਰਾਨ ਰੋਪੜ, ਨੰਗਲ, ਕੁਰਾਲੀ ਦੇ ਡਾਕ ਮੁਲਾਜਮਾਂ ਨੇ ਵੀ ਹੜਤਾਲ ਵਿੱਚ ਹਿੱਸਾ ਲਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੈਨਸ਼ਨ ਦਿਤੀ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ| ਉਹਨਾਂ ਦੱਸਿਆ ਕਿ ਇਸ ਮੌਕੇ ਹਰਵਿੰਦਰ ਸਿੰਘ ਘੰੜੂਆਂ, ਸੁਰਿੰਦਰ ਪਾਲ ਸਿੰਘ ਪ੍ਰਧਾਨ, ਅਨਿਲ ਕੁਮਾਰ, ਸੁਨੀਤ ਕੁਮਾਰ, ਰਾਜੇਸ਼ ਕੁਮਾਰ, ਹਰਸ਼ਵਰਧਨ, ਧਰਮਪਾਲ, ਨਿਰਮਲ ਸਿੰਘ, ਜਗਦੀਸ਼, ਪ੍ਰਿਤਪਾਲ ਸਿੰਘ, ਰਵੀ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *