ਡਾਰਟਮੰਡ ਫੁੱਟਬਾਲ ਟੀਮ ਦੀ ਬੱਸ ਵਿੱਚ ਧਮਾਕਾ, ਸਟਾਰ ਖਿਡਾਰੀ ਨੂੰ ਲੱਗੀ ਗੰਭੀਰ ਸੱਟ

ਡਾਰਟਮੰਡ, 12 ਅਪ੍ਰੈਲ (ਸ.ਬ.) ਮੋਨਾਕੋ ਦੇ ਖਿਲਾਫ ਚੈਂਪੀਅਨਸ ਲੀਗ ਮੈਚ ਖੇਡਣ ਜਾ ਰਹੀ ਬੋਰੂਸ਼ੀਆ ਡਾਰਟਮੰਡ ਫੁੱਟਬਾਲ ਟੀਮ ਦੀ ਬੱਸ ਵਿੱਚ 3 ਧਮਾਕੇ ਹੋ ਗਏ ਜਿਸ ਵਿੱਚ ਸਪੇਨ ਦੇ ਕੌਮਾਂਤਰੀ ਖਿਡਾਰੀ ਮਾਰਕ ਬਾਰਤਰਾ ਵੀ ਜ਼ਖ਼ਮੀ ਹੋ ਗਏ|
ਬਾਰਤਰਾ ਨੂੰ ਕਲਾਈ ਵਿੱਚ ਸੱਟ ਲੱਗੀ ਕਿਉਂਕਿ ਬੱਸ ਦੀ ਖਿੜਕੀ ਦੇ ਕੱਚ ਉਨ੍ਹਾਂ ਨੂੰ ਲੱਗ ਗਏ| ਇਸ ਧਮਾਕੇ ਦੀ ਵਜ੍ਹਾ ਨਾਲ ਅੱਜ ਕੁਆਰਟਰਫਾਈਨਲ ਮੈਚ ਮੁਲਤਵੀ ਕਰਨਾ ਪਿਆ| ਕਲੱਬ ਨੇ ਕਿਹਾ ਕਿ ਖਿਡਾਰੀ ਹੈਰਾਨ ਸੁਰੱਖਿਅਤ ਹਨ| ਵੈਸਟਰਨ ਜਰਮਨੀ ਦੇ ਪੁਲੀਸ ਪ੍ਰਮੁੱਖ ਗ੍ਰੇਗੋਰ ਲਾਂਗੇ ਨੇ ਕਿਹਾ ਕਿ ਇਹ ਸੰਗਠਿਤ ਅੱਤਵਾਦੀ ਹਮਲਾ ਨਹੀਂ ਲਗ ਰਿਹਾ ਹੈ| ਸਥਾਨਕ ਲੋਕਾਂ ਨੇ ਕਿਹਾ ਕਿ ਧਮਾਕੇ ਦੇ ਕੋਲ ਮੌਕੇ ਤੋਂ ਇਕ ਚਿੱਠੀ ਬਰਾਮਦ ਹੋਈ ਹੈ|
ਉਨ੍ਹਾਂ ਕਿਹਾ ਕਿ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ| ਬੱਸ 10 ਕਿਲੋਮੀਟਰ ਦੂਰ ਸਥਿਤੀ ਬੋਰੂਸ਼ੀਆ ਸਟੇਡੀਅਮ ਜਾ ਰਹੀ ਸੀ| ਧਮਾਕੇ ਨਾਲ ਬੱਸ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਬੱਸ ਸੱਜੇ ਪਾਸਿਓਂ ਸੜ ਗਈ| ਡਾਰਟਮੰਡ ਦੇ ਸੀ.ਈ.ਓ. ਹੈਂਸ ਜੋਕਿਮ ਵਾਜਕੇ ਨੇ ਕਿਹਾ ਕਿ ਪੂਰੀ ਟੀਮ ਹੈਰਾਨ ਹੈ| ਇਸ ਤਰ੍ਹਾਂ ਦੀ ਯਾਦ ਛੇਤੀ ਨਹੀਂ ਮਿਟਦੀ| ਲੰਬੇ ਸਮੇਂ ਤੱਕ ਇਹ ਜ਼ਹਿਨ ਵਿੱਚ ਰਹੇਗਾ|

Leave a Reply

Your email address will not be published. Required fields are marked *