ਡਾ. ਅਸ਼ਵਨੀ ਨੂੰ ਭਾਜਪਾ ਦਾ ਜਿਲ੍ਹਾ ਸਕੱਤਰ ਬਣਾਇਆ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਦਾ ਜਨਆਧਾਰ ਲਗਾਤਾਰ ਵੱਧ ਰਿਹਾ ਹੈ ਅਤੇ ਪਾਰਟੀ ਵੱਲੋਂ ਪਿੰਡ ਪੱਧਰ ਤੇ ਕਮੇਟੀਆਂ ਬਣਾ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ| ਇਹ ਗੱਲ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ. ਸੁਸ਼ੀਲ ਰਾਣਾ ਨੇ ਸਥਾਨਕ ਪਿੰਡ ਬਲੌਂਗੀ ਵਿੱਚ ਡਾ. ਅਸ਼ਵਨੀ ਕੁਮਾਰ ਰਾਣਾ ਨੂੰ ਭਾਜਪਾ ਜਿਲ੍ਹਾ ਮੁਹਾਲੀ ਦਾ ਸਕੱਤਰ ਬਣਾਉਣ ਮੌਕੇ ਸੰਬੋਧਨ ਕਰਦਿਆਂ ਆਖੀ|
ਭਾਜਪਾ ਜਿਲ੍ਹਾ ਮੁਹਾਲੀ ਦੇ ਸੀ. ਮੀਤ ਪ੍ਰਧਾਨ ਅਤੇ ਨਿਗਮ ਦੇ ਕੌਂਸਲਰ ਸ੍ਰੀ. ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਾਰਟੀ ਨੂੰ ਪਿੰਡ ਪੱਧਰ ਤੇ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਰਿੰਦਰ ਰਾਣਾ, ਮੀਤ ਪ੍ਰਧਾਨ ਜਿਲ੍ਹਾ ਮੁਹਾਲੀ, ਸ੍ਰੀ ਰਾਜੀਵ ਸ਼ਰਮਾ ਜਿਲ੍ਹਾ ਜਨਰਲ ਸਕੱਤਰ, ਪਰਵੇਸ਼ ਕੁਮਾਰੀ ਜਿਲ੍ਹਾ ਸਕੱਤਰ, ਨਵੀਨ ਸਾਂਗਵਾਨ, ਪਵਨ ਮਨੋਚਾ, ਪ੍ਰਧਾਨ ਮੰਡਲ 3, ਪੰਚ ਵਿਜੈ ਪਾਠਕ, ਅਨਿਲ ਕੁਮਾਰ ਗੁੱਡੂ, ਰਵਿੰਦਰ ਸਿੰਘ ਬਰਮੀ, ਰਜਿੰਦਰ ਕੁਮਾਰ ਅਰੋੜਾ ਅਤੇ ਹੋਰ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *