ਡਾ ਅੰਬੇਦਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਭਲਕੇ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪੰਜਾਬ ਵਲੋਂ ਡਾ. ਬੀ ਆਰ ਅੰਬੇਦਕਰ ਦਾ 127ਵਾਂ ਜਨਮ ਦਿਵਸ 14 ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼ 7 ਮੁਹਾਲੀ ਵਿਖੇ ਮਨਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਪੀ ਆਰ ਮਾਨ ਨੇ ਦਸਿਆ ਕਿ ਇਸ ਮੌਕੇ ਕਰਨਲ ਪੀ ਆਰ ਕੁਮਾਰ ਆਈ ਪੀ ਓ ਐਸ ਚੀਫ ਪੀ ਐਮ ਜੀ (ਰਿਟਾ) ਮੁੱਖ ਮਹਿਮਾਨ ਹੋਣਗੇ| ਸਮਾਗਮ ਦੀ ਪ੍ਰਧਾਨਗੀ ਸ੍ਰੀ ਖੁਸ਼ੀ ਰਾਮ ਆਈ ਏ ਐਸ (ਰਿਟਾ) ਚੇਅਰਮੈਨ ਫਾਰਮ ਫਾਰ ਵੀਕਰ ਸੈਕਸ਼ਨ ਕਰਨਗੇ| ਇਸ ਮੌਕੇ ਸਭਾ ਦੇ ਪ੍ਰਧਾਨ ਜੇ ਆਰ ਕਾਹਲ ਵੀ ਮੌਜੂਦ ਸਨ|

Leave a Reply

Your email address will not be published. Required fields are marked *