ਡਾ. ਆਰ ਕੇ ਜੈਸਵਾਲ ਫੋਰਟਿਸ ਵਲੋਂ ਲੈਣਗੇ ਸਰਬੀਅਨ ਕਾਨਫਰੰਸ ਵਿੱਚ ਹਿੱਸਾ

ਐਸ. ਏ. ਐਸ ਨਗਰ, 5 ਸਤੰਬਰ, (ਸ.ਬ.) ਡਾ. ਆਰ.ਕੇ. ਜਸਵਾਲ, ਡਾਇਰੈਕਟਰ, ਕਾਰਡਿਓਲੋਜੀ, ਫੋਰਟਿਸ ਹਸਪਤਾਲ, ਮੁਹਾਲੀ ਨੂੰ 6-8 ਸਤੰਬਰ, 2018 ਨੂੰ ਬੇਲਗ੍ਰੇਡ, ਸਰਵਿਯਾ ਵਿੱਚ ਹੋਣ ਵਾਲੀ ਇੰਟਰਵੇਂਸ਼ਨਲ ਕਾਰਡਿਓਲੋਜੀ, ਕਾਰਡਿਓਵੈਸਕੁਲਰ ਇਮੇਜਿੰਗ ਅਤੇ ਡਰੱਗ ਥਰੈਪੀ (ਸਿਨੇਰਜੀ 2018) ਉਤੇ ਸਰਬੀਅਨ ਕਾਨਫਰੰਸ ਵਿੱਚ ਫੈਕੇਲਿਟੀ ਮੈਂਬਰ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ| ਡਾ. ਜਸਵਾਲ ‘ਹਾਓ ਟੂ ਟ੍ਰਾਵਰਸ ਰੇਡੀਅਲ ਐਂਡ ਬ੍ਰਾਚਿਯਲ ਰੀਜਨ ਚੈਲੇਂਜਜ ਡਯੂਰਿੰਗ ਟ੍ਰਾਂਸਰੇਡੀਅਲ ਇੰਟਰਵੇਂਸ਼ਨ’ ਉਤੇ ਇੱਕ ਐਕਸਪਰਟ ਲੈਕਚਰ ਦੇਣਗੇ| ਇਸਦੇ ਨਾਲ ਹੀ ਉਹ ਏਸ਼ਿਆਈ ਅਤੇ ਯੂਰਪੀ ਦੇਸ਼ਾਂ ਤੋਂ ਆਏ ਕਾਰਡਿਓਲੋਜਿਸਟ ਦੇ ਅਲੀਟ ਗਰੁੱਪ ਦੇ ਸਾਹਮਣੇ ਕਲੀਨੀਕਲ ਸੈਂਟਰ, ਸਰਵਿਯਾ ਤੋਂ ਲਾਇਵ ਆਪਰੇਸ਼ੰਨਸ ਨੂੰ ਵੀ ਪ੍ਰਦਰਸ਼ਿਤ ਕਰਨਗੇ, ਜਿਨ੍ਹਾਂ ਵਿੱਚ ਟ੍ਰਾਂਸਰੇਡੀਅਲ ਇੰਟਰਵੇਂਸ਼ਨ ਪ੍ਰੋਸੀਜਰਸ ਦੀਆਂ ਤਕਨੀਕਾਂ ਦੀ ਪੇਸ਼ਕਾਰੀ ਦੇਣਗੇ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਜਸਵਾਲ ਨੇ ਕਿਹਾ ਕਿ ਇਹ ਉਹਨਾਂ ਲਈ ਮਾਣ ਦੀ ਗੱਲ ਹੈ ਅਤੇ ਇਹ ਕਾਨਫਰੰਸ ਇੰਟਰਨੈਸ਼ਨਲ ਕਾਰਡਿਓਲੋਜੀ ਦੇ ਖੇਤਰ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ|

Leave a Reply

Your email address will not be published. Required fields are marked *