ਡਾ. ਇੰਦਰਜੀਤ ਨੂੰ ਸੰਸਥਾ ਵਾਇਸ ਅਗੇਂਸਟ ਕ੍ਰਾਈਮ ਦੀ ਪੰਜਾਬ ਬਣਾਇਆ

ਐਸ. ਏ. ਐਸ ਨਗਰ, 29 ਮਾਰਚ (ਸ.ਬ.) ਲੋਕਾਂ ਦੀ ਭਲਾਈ ਅਤੇ ਜਰੂਰਤਮੰਦਾਂ ਦੀ ਸੇਵਾ ਕਰਨ ਵਾਲੀ ਸਮਾਜ ਸੇਵੀ ਸੰਸੰਥਾ ਵਾਇਸ ਅਗੇਂਸਟ ਕ੍ਰਾਈਮ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਵਿੱਚ ਹੋਈ ਜਿਸ ਵਿੱਚ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ| ਇਸ ਮੌਕੇ ਡਾ. ਇੰਦਰਜੀਤ ਕੌਰ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਇੰਦਰਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਸੰਸਥਾ ਵੱਲੋਂ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਜਿੰਮੇਵਾਰੀ ਨਾਲ ਨਿਭਾਉਣਗੇ ਅਤੇ ਸੰਸਥਾ ਦੀ ਭਲਾਈ ਲਈ ਹਰ ਕੋਸ਼ਿਸ਼ ਕਰਣਗੇ| ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਨਾਲ ਜੋੜ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ| ਇਸ ਮੌਕੇ ਸੰਸਥਾ ਦੇ ਚੇਅਰਮੈਨ ਵੇਦ ਪ੍ਰਕਾਸ਼, ਜਨਰਲ ਸੈਕਟਰੀ ਰਾਮ ਗੋਪਾਲ, ਮੈਡਮ ਸੁਨੀਤਾ, ਸੋਨੀਆ, ਅਨਿਲ ਕੁਮਾਰ ਅਤੇ ਨੀਲਮ ਰਾਣੀ, ਮੈਡਮ ਪੂਜਾ, ਹਰਵਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਮੈਂਬਰ ਵੀ ਹਾਜਿਰ ਸਨ|

Leave a Reply

Your email address will not be published. Required fields are marked *