ਡਾ. ਐਸ ਪੀ ਅਹੂਜਾ ਨੂੰ ਮਿਲਿਆਂ ਗਰੀਨ ਥਿਕਰਜ਼ ਐਵਾਰਡ 2016

ਐਸ ਏ ਐਸ ਨਗਰ, 22 ਦਸੰਬਰ (ਸ.ਬ.)  ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਦੇ ਮੈਨੇਜਮੈਂਟ ਅਤੇ ਟੈਕਨੌਲੋਜੀ ਕੈਂਪਸ ਦੇ ਪ੍ਰਿੰਸੀਪਲ ਡਾ. ਐੱਸ ਪੀ ਅਹੂਜਾ ਨੂੰ ਗਰੀਨ ਥਿਕਰਜ਼ ਐਵਾਰਡ 2016 ਨਾਲ ਸਨਮਾਨਿਆ ਗਿਆ ਹੈ| ਡਾ. ਅਹੂਜਾ ਨੂੰ ਇਹ ਸਨਮਾਨ ਮੈਨੇਜਮੈਂਟ ਦੀ ਦੁਨੀਆਂ ਵਿਚ ਬਿਹਤਰੀਨ ਯੋਗਦਾਨ ਦੇਣ ਲਈ ਦਿਤਾ ਗਿਆ ਹੈ| ਚੰਡੀਗੜ੍ਹ ਦੇ ਐਨ ਆਈ ਟੀ ਟੀ ਟੀ ਆਰ ਚੰਡੀਗੜ੍ਹ ਅਤੇ ਗਰੀਨ ਥਿਕਰਜ਼ ਸੁਸਾਇਟੀ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਡਾ. ਅਹੂਜਾ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ|
ਇਸ ਮੌਕੇ ਤੇ ਇੰਡੋ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਅਤੇ ਸੀ ਈ T ਮਾਨਵ ਸਿੰਗਲਾ ਨੇ ਡਾ. ਅਹੂਜਾ ਨੂੰ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਇੰਡੋ ਗਲੋਬਲ ਗਰੁੱਪ ਵਿਚ ਡਾ. ਅਹੂਜਾ ਜਿਹੇ ਅਧਿਆਪਕ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ|

Leave a Reply

Your email address will not be published. Required fields are marked *