ਡਾ. ਦਰਿਆ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 4 ਸਤੰਬਰ (ਸ.ਬ.) ਪੰਜਾਬੀ ਸਹਿਤ ਸਭਾ (ਰਜਿ) ਮੁਹਾਲੀ ਵਲੋਂ ਪੰਜਾਬੀ ਅਦਬ ਦੇ ਸਿਰਮੌਰ ਅਲੋਚਕ ਅਤੇ ਜਹੀਨ ਅਧਿਆਪਕ ਡਾ. ਦਰਿਆ ਦੀ ਅਚਨਚੇਤੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ| 
ਇਸ ਸੰਬੰਧੀ ਜਾਰੀ ਬਿਆਨ ਵਿੱਚ ਸਭਾ ਦੀ ਪ੍ਰੈਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ ਕਿਹਾ ਕਿ ਡਾ. ਦਰਿਆ  ਤੇ ਪਿਆਰੇ ਇਨਸਾਨ ਸਨ| ਮੌਜੂਦਾ ਸਮੇਂ ਤੋਂ ਉਹ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਸਨ| ਉਹਨਾਂ ਦੱਸਿਆ ਕਿ ਸਭਾ ਦੇ ਸਰਪ੍ਰਸਤ ਡਾ. ਦੀਪਕ ਮਨਮੋਹਨ ਸਿੰਘ, ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ, ਜ.ਸ. ਡਾ. ਸਵੈਰਾਜ ਸੰਧੂ, ਵਿੱਤ ਸਕੱਤਰ, ਡਾ. ਨਿਰਮਲ ਸਿੰਘ ਬਾਸੀ, ਡਾ. ਸੁਰਿੰਦਰ ਗਿੱਲ, ਸੁਰਿੰਦਰ ਸਿੰਘ, ਸ਼ਿਵ ਨਾਥ, ਭੁਪਿੰਦਰ ਮਟੌਰੀਆ ਆਦਿ               ਲੇਖਕਾਂ ਵਲੋਂ ਡਾ. ਦਰਿਆ ਦੀ ਅਚਨਚੇਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ  ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ| 

Leave a Reply

Your email address will not be published. Required fields are marked *