ਡਾ. ਰਾਜ ਬਹਾਦੁਰ ਦੇ ਲਗਾਤਾਰ ਤੀਜੀ ਵਾਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਨਿਯੁਕਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ

ਐਸ.ਏ.ਐਸ.ਨਗਰ, 15 ਜਨਵਰੀ (ਸ.ਬ.) ਪੰਜਾਬ ਅਨਏਡਿਡ ਕਾਲਜਿਜ਼ ਐਸੋਸਇਏਸ਼ਨ ਵਲੋਂ ਡਾ. ਰਾਜ ਬਹਾਦੁਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸੰਜ਼, ਫਰੀਦਕੋਟ ਦੇ ਲਗਾਤਾਰ ਤੀਜ਼ੀ ਵਾਰ ਚਾਂਸਲਰ ਦੇ ਰੂਪ ਵਿੱਚ ਨਿਯੁਕਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਮਾਣਯੋਗ ਚਾਂਸਲਰ ਨੇ ਪਿਛਲੇ ਕਈ ਸਾਲਾਂ ਤੋਂ ਅਕਾਦਮਿਕ ਦੇ ਨਾਲ-ਨਾਲ ਮੈਡੀਕਲ ਖੇਤਰ ਵਿੱਚ ਵੀ ਸ਼ਾਨਦਾਰ ਕੰਮ ਕੀਤਾ ਹੈ।

ਸ੍ਰੀ. ਕਟਾਰੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾ. ਰਾਜ ਬਹਾਦੁਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਦਰ ਐਂਡ ਚਾਈਲਡ ਬਲਾਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਉੱਤਰ ਸਕ੍ਰਿਪਟਾਂ ਦੇ ਆਨਲਾਈਨ ਮੁਲਾਂਕਣ ਅਤੇ ਪ੍ਰਸ਼ਨ ਪੱਤਰਾਂ ਦੀ ਟਰਾਂਸਮਿਸ਼ਨ ਪ੍ਰਸਾਰਣ ਦੀ ਪ੍ਰਣਾਲੀ ਵੀ ਪੇਸ਼ ਕੀਤੀ ਹੈ। ਫਰੀਦਕੋਟ ਵਿੱਚ ਵੀ ਸੀ ਦੇ ਉਹਨਾਂ ਦੇ 6 ਸਾਲਾਂ ਦੇ ਕਾਰਜਕਾਲ ਦੌਰਾਨ ਪੋਸਟ ਗਰੇਜੁਏਸ਼ਨ ਦੀਆਂ ਸੀਟਾਂ ਵਿੱਚ ਵੀ ਮਹੱਤਵਪੂਰਣ ਸੰਖਿਆਂ ਵਧੀ ਹੈ।

ਜਿਕਰਯੋਗ ਹੈ ਕਿ ਫਰੀਦਕੋਟ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਰੀੜ ਦੀ ਸਰਜਰੀ ਵਿੱਚ ਆਪਣੀ ਉੱਤਮਤਾ ਲਈ ਜਾਣੇ ਜਾਂਦੇ ਡਾ. ਰਾਜ ਬਹਾਦੁਰ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ ਦੇ ਡਾਇਰੇਕਟਰ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਪੀ.ਜੀ.ਆਈ.ਐਮ.ਈ.ਆਰ, ਚੰਡੀਗੜ ਵਿਖੇ ਆਰਥੌਪੈਡਿਕਸ ਵਿਭਾਗ ਦੇ ਮੁੱਖੀ ਵੀ ਸਨ। ਉਹਨਾਂ ਨੂੰ ਪਹਿਲੀ ਵਾਰ 21 ਦਸੰਬਰ 2014 ਨੂੰ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦਾ ਵੀ ਸੀ ਨਿਯੁਕਤ ਕੀਤਾ ਗਿਆ ਸੀ। ਉਹਨਾਂ ਦੇ ਮਿਆਰੀ ਸਿੱਖਿਆ ਦੇਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਢਾਂਚਾਂ ਮੁਹੱਇਆ ਕਰਾਉਣ ਦੇ ਯਤਨਾਂ ਨੂੰ ਦੇਖਦਿਆਂ ਪੰਜਾਬ ਦੇ ਰਾਜਪਾਲ ਵਲੋਂ ਉਹਨਾਂ ਦੇ ਕਾਰਜਕਾਲ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਹੈ।

Leave a Reply

Your email address will not be published. Required fields are marked *