ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ ਮਣਾਇਆ

ਐਸ.ਏ.ਐਸ.ਨਗਰ, 7 ਜੁਲਾਈ (ਸ.ਬ.) ਭਾਜਪਾ ਦੇ ਸੰਸਥਾਪਕ ਮੈਂਬਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ ਜਿਲ੍ਹਾ ਮੁਹਾਲੀ ਦੇ ਪ੍ਰਚਾਰ ਮੁੱਖੀ ਸ੍ਰੀ ਅਸ਼ੋਕ ਝਾਅ ਦੇ ਫੇਜ਼ 3ਬੀ2 ਵਿਖੇ ਸਥਿਤ ਦਫਤਰ ਵਿੱਚ ਮਨਾਇਆ ਗਿਆ| ਇਸ ਮੌਕੇ ਪਾਰਟੀ ਆਗੂਆਂ ਨੂੰ ਲੱਡੂ ਵੰਡੇ ਗਏ| 
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ  ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਪੂਰੇ ਦੇਸ਼ ਵਿੱਚ ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਦਾ ਨਾਅਰਾ ਲਗਾਇਆ ਸੀ ਅਤੇ ਧਾਰਾ 370 ਦਾ ਵਿਰੋਧ ਕੀਤਾ ਸੀ| ਉਹਨਾਂ ਦੱਸਿਆ ਕਿ ਸਾਲ 1953 ਵਿੱਚ ਕੈਦ ਦੌਰਾਨ ਉਨ੍ਹਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ|
ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਤੋਂ ਇਲਾਵਾ ਉਮਾਕਾਂਤ ਤਿਵਾੜੀ, ਸਾਬਕਾ ਕੌਂਸਲਰ ਸੈਹਬੀ ਆਨੰਦ, ਅਨਿਲ ਕੁਮਾਰ, ਦਿਲੀਪ ਕੁਮਾਰ, ਪਰਮਜੀਤ ਕੌਰ, ਕਿਰਨ ਗੁਪਤਾ, ਮਨੋਜ ਰੋਹਿਲਾ ਅਤੇ ਸੋਹਨ ਸਿੰਘ ਵੀ ਹਾਜਿਰ ਸਨ|   
ਇਸੇ ਦੌਰਾਨ ਭਾਜਪਾ ਮੰਡਲ ਖਰੜ ਵਲੋਂ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਡਾ ਸ਼ਿਯਾਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਦਿਹਾੜਾ ਮਨਾਇਆ ਗਿਆ| ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸ਼ਿਆਮ ਵੇਦ ਪੂਰੀ ਨੇ ਉਹਨਾਂ ਦੀ ਜੀਵਨੀ ਬਾਰੇ ਦੱਸਿਆ| ਇਸ ਮੌਕੇ ਵੱਖ-ਵੱਖ ਥਾਂਵਾਂ ਤੇ 60 ਬੂਟੇ ਲਗਾਏ ਗਏ| 
ਇਸ ਮੌਕੇ ਪਾਰਟੀ ਦੇ ਜਿਲ੍ਹਾ ਜਰਨਲ ਸਕੱਤਰ ਨਰਿੰਦਰ ਰਾਣਾ, ਜਿਲ੍ਹਾ ਮਹਿਲਾ ਪ੍ਰਧਾਨ ਤੇਜਿੰਦਰ ਕੌਰ, ਕੁਲਜੀਤ ਕੌਰ, ਅਮਰਜੀਤ ਕੌਰ, ਕਰਤਾਰ ਕੌਰ, ਜਗਮੋਹਨ ਸਿੰਘ ਗਰੇਵਾਲ਼, ਪ੍ਰਤੀਕ ਭੰਡਾਰੀ, ਪ੍ਰਵੇਸ਼ ਸ਼ਰਮਾ, ਕੁਲਵਿੰਦਰ ਕੌਰ, ਮੈਗਾ ਸ਼ਰਮਾ ਅਤੇ ਹੋਰ ਆਗੂ ਸ਼ਾਮਿਲ ਸਨ|

Leave a Reply

Your email address will not be published. Required fields are marked *