ਡਾ. ਸੁਖਦੇਵ ਸਿੰਘ ਸਿਰਸਾ ਨੂੰ ਸਦਮਾ, ਵੱਡੀ ਭੈਣ ਦਾ ਦੇਹਾਂਤ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਪ੍ਰਗਤੀਸ਼ੀਲ ਲੇਖਕ ਸੰਘ ਤੇ             ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਵੱਡੀ ਭੈਣ ਗੁਰਦਿਆਲ ਕੌਰ (ਉਮਰ 88 ਸਾਲ) ਦਾ ਦੇਹਾਂਤ ਹੋ ਗਿਆ| ਗੁਰਦਿਆਲ ਕੌਰ ਪਿਛਲੇ ਤਿੰਨ ਕੁ ਸਾਲ ਤੋਂ ਆਪਣੀ ਬੇਟੀ ਕੋਲ ਡਰੌਲੀ ਖੁਰਦ (ਮੋਗਾ) ਵਿਖੇ ਰਹਿ ਰਹੇ ਸਨ| 
ਸਭ ਤੋਂ ਵੱਡੀ ਹੋਣ ਕਾਰਣ ਉਨ੍ਹਾਂ ਡਾ. ਸਿਰਸਾ ਸਮੇਤ ਹੋਰ ਭੈਣ-ਭਰਾਵਾਂ ਨੂੰ ਨਾ ਕੇਵਲ ਮਾਵਾਂ ਵਾਂਗ ਪਾਲਿਆ-ਪੋਸਿਆ ਤੇ ਪੜਾਇਆ ਲਿਖਾਇਆ| ਸਗੋਂ ਆਪਣੀ ਭੈਣ ਦਾ ਉਨ੍ਹਾਂ ਦੀ ਸ਼ਖਸ਼ੀਅਤ ਉਪਰ ਵੀ ਗਹਿਰਾ ਪ੍ਰਭਾਵ ਪਿਆ| ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸੱਕਤਰ ਕੰਵਲਨੈਨ ਸਿੰਘ ਸੇਖੋਂ, ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ, ਨਰਿੰਦਰ ਨੀਨਾ, ਸੈਵੀ ਸਤਵਿੰਦਰ ਕੌਰ, ਰਿੱਤੂਰਾਗ ਕੌਰ ਨੇ ਗੁਰਦਿਆਲ ਕੌਰ  ਦੇ ਵਿਛੋੜੇ ਉਪਰ ਦੁੱਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Leave a Reply

Your email address will not be published. Required fields are marked *