ਡਿਆਗੋ ਇੰਡੀਆ ਵੱਲੋਂ ਪੰਜਾਬ ਪੁਲੀਸ ਲਈ ਰੋਡ ਸੇਫਟੀ ਕਪੈਸਟੀ ਬਿਲਡਿੰਗ ਪ੍ਰੋਗਰਾਮ ਲਾਂਚ

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਡਿਆਗੋ ਇੰਡੀਆ (ਯੂਨਾਇਟੇਡ ਸਪਿਰਿਟਸ) ਨੇ ਅੱਜ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਈ ਆਰ ਟੀ ਈ) ਨਾਲ ਮਿਲ ਕੇ ਪੰਜਾਬ ਪੁਲੀਸ ਲਈ ਰੋਡ ਸੇਫਟੀ ਕਪੈਸਟੀ ਬਿਲਡਿੰਗ ਪ੍ਰੋਗਰਾਮ ਦੇ ਲਾਂਚ ਦਾ ਐਲਾਨ ਕੀਤਾ| ਇਸ ਪ੍ਰੋਗਰਾਮ ਦਾ ਉਦਘਾਟਨ ਡੀਆਈਜੀ ਸ੍ਰੀ ਬੀ ਐਲ ਮੀਨਾ, ਡਿਆਗੋ ਇੰਡੀਆ ਦੇ ਸੀਨੀਅਰ ਮੈਨੇਜਰ-ਸਸਟੇਨੇਬਿਲਟੀ ਸ੍ਰੀ ਨਵਦੀਪ ਸਿੰਘ ਮੇਹਰਮ ਅਤੇ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਈ ਆਰ ਟੀ ਈ) ਦੇ ਪ੍ਰੈਜੀਡੈਂਟ ਡਾ. ਰੋਹਿਤ ਬਾਲੁਜਾ ਦੀ ਮੌਜੂਦਗੀ ਵਿੱਚ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਵਿੱਚ 1,45,000 ਤੋਂ ਵੱਧ ਮੌਤਾਂ ਨਾਲ ਵਿਸ਼ਵ ਪੱਧਰ ਤੇ 12.5% ਸੜਕ ਦੁਰਘਟਨਾਵਾਂ ਹੁੰਦੀਆਂ ਹਨ ਜਿਹਨਾਂ ਦੀ ਦਰ ਪ੍ਰਤੀ ਮਿੰਟ ਇੱਕ ਸੜਕ ਦੁਰਘਟਨਾ ਹੈ| ਸਿਰਫ 2015 ਵਿੱਚ ਹੀ ਸੜਕ ਦੁਰਘਟਨਾਵਾਂ ਦੇ ਸ਼ਿਕਾਰ 72 % ਲੋਕ 15-44 ਸਾਲ ਦੇ ਸਨ ਅਤੇ ਅਜਿਹਾ ਅਨੁਮਾਨ ਲਗਾਇਆ ਜਾਂਦਾ ਹੈ ਕਿ 1.5% ਰੋਡ ਟ੍ਰੈਫਿਕ ਦੁਰਘਟਨਾਵਾਂ ਅਤੇ 4.6% ਮੌਤਾਂ ਦਾ ਕਾਰਨ ਸ਼ਰਾਬ ਪੀ ਕੇ ਡਰਾਈਵ ਕਰਨਾ ਹੈ| ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਦੇ ਡਾਟਾ ਅਨੁਸਾਰ 2016 ਵਿੱਚ ਪੰਜਾਬ ਵਿੱਚ ਸੜਕ ਦੁਰਘਟਨਾਵਾਂ ਕਾਰਨ 5000 ਮੌਤਾਂ ਅਤੇ 4350 ਗੰਭੀਰ ਸੱਟਾਂ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 2016 ਵਿਚ ਸੜਕ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਮੁਹਾਲੀ ਵਿੱਚ 290 ਮੌਤਾਂ ਹੋਈਆਂ ਹਨ|
ਇਸ ਮੌਕੇ ਡਿਆਗੋ ਇੰਡੀਆ ਦੇ ਚੀਫ ਸਟਰੈਟਜੀ ਅਤੇ ਕਾਰਪੋਰੇਟ ਅਫੇਅਰ ਅਫਸਰ ਅਬੰਤੀ ਸ਼ੰਕਰ ਨਾਰਾਇਣਨ ਨੇ ਕਿਹਾ, ‘ਡਿਆਗੋ ਰੋਡ ਟੂ ਸੇਫਟੀ’ ਸ਼ੁਰੂਆਤ ਦਾ ਉਦੇਸ਼ ਜਰੂਰੀ ਪ੍ਰਭਾਵ ਪਾਉਣਾ ਹੈ ਤਾਂ ਜੋ  ਦੇਸ਼ ਵਿੱਚ ਸੜਕ ਸੁਰੱਖਿਆ ਦੀ ਖਰਾਬ ਸਥਿਤੀ ਨੂੰ ਸੁਧਾਰਿਆ ਜਾ ਸਕੇ| ਪੰਜਾਬ ਪੁਲੀਸ ਅਤੇ ਆਈ ਆਰ ਟੀ ਈ ਨਾਲ ਸਹਿਯੋਗ ਕਰਨ ਦਾ ਸਾਡਾ ਉਦੇਸ਼ ਵਧੇਰੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਲਈ ਅਤੇ ਸ਼ਰਾਬ ਦਾ ਘੱਟ ਸੇਵਨ ਕਰਨ ਲਈ ਉਤਸ਼ਾਹਿਤ ਕਰਨਾ ਹੈ|
ਇਸ ਮੌਕੇ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਈ ਆਰ ਟੀ ਈ) ਦੇ ਪ੍ਰੈਜੀਡੈਂਟ ਡਾ. ਰੋਹਿਤ ਬਾਲੁਜਾ ਨੇ ਕਿਹਾ ਕਿ ਇੱਕ ਸਮਰੱਥ ਅਤੇ ਸੁਰੱਖਿਅਤ ਟ੍ਰੈਫਿਕ ਪ੍ਰਬੰਧਨ ਸਿਸਟਮ ਲਈ ਸੜਕ ਸੁਰੱਖਿਆ ਬਹੁਤ ਜਰੂਰੀ ਹੁੰਦੀ ਹੈ| ਅਜਿਹੀ ਸ਼ੁਰੂਆਤ ਇਸਨੂੰ ਲਾਗੂ ਕਰਨ ਦੇ ਖੇਤਰ ਵਿੱਚ ਯਕੀਨਨ ਰੋਡ ਟ੍ਰੈਫਿਕ ਹਿੰਸਾ ਅਤੇ ਮੌਤਾਂ ਨੂੰ ਘੱਟ ਕਰੇਗੀ|

Leave a Reply

Your email address will not be published. Required fields are marked *