ਡਿਜਨੀਲੈਂਡ ਦਾ ਮੂਲ ਨਕਸ਼ਾ 4.56 ਕਰੋੜ ਰੁਪਏ ਵਿੱਚ ਨੀਲਾਮ

ਲਾਸ ਏਂਜਲਸ, 27 ਜੂਨ (ਸ.ਬ.)  ਅਮਰੀਕਾ ਵਿੱਚ ਡਿਜਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ| ਇਸ ਨੂੰ ਰਿਕਾਰਡ 7,08,000 ਡਾਲਰ (ਕਰੀਬ 4.56 ਕਰੋੜ ਰੁਪਏ) ਵਿੱਚ  ਵੇਚਿਆ ਗਿਆ| ਡਿਜਨੀਲੈਂਡ ਦੇ ਇਸ ਪਹਿਲੇ ਨਕਸ਼ੇ ਨੂੰ ਸਾਲ 1953 ਵਿੱਚ ਵਾਲਡ ਡਿਜਨੀ ਨੇ ਤਿਆਰ ਕੀਤਾ ਸੀ|
ਇਹ ਨਕਸ਼ਾ ਡਿਜਨੀਲੈਂਡ ਦੇ ਨਿਰਮਾਣ ਲਈ ਧਨ ਸੁਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਸੀ| ਇਸ ਵਿੱਚ ਡਿਜਨੀਲੈਂਡ ਦੇ ਇਲਾਕਿਆਂ ਨੂੰ ਚਿੱਤਰਿਆ ਗਿਆ ਸੀ| ਪੈਨਸਿਲ ਅਤੇ ਸਿਆਹੀ ਨਾਲ ਬਣਾਇਆ ਗਿਆ ਇਹ ਨਕਸ਼ਾ ਤਿੰਨ ਫੁੱਟ ਉਚਾ ਅਤੇ ਪੰਜ ਫੁੱਟ ਚੌੜਾ ਹੈ| ਇਸ ਨਕਸ਼ੇ ਨੂੰ ਡਿਜਨੀ ਅਤੇ ਉਨ੍ਹਾਂ ਦੇ ਦੋਸਤ ਹਰਬ ਰਿਮੈਨ ਨੇ ਸਤੰਬਰ 1953 ਵਿੱਚ ਹਫਤੇ ਦੇ ਅਖੀਰ ਵਿੱਚ ਤਿਆਰ ਕੀਤਾ ਸੀ|
ਇਸ ਨਕਸ਼ੇ ਨੂੰ 40 ਸਾਲ ਪਹਿਲਾਂ ਰਾਨ ਕਲਾਰਕ ਨੇ ਡਿਜਨੀ ਦੇ ਸਾਬਕਾ ਕਰਮਚਾਰੀ ਗ੍ਰੇਨੇਡ ਕੁਰੈਨ ਤੋਂ ਖਰੀਦਿਆ ਸੀ| ਹੁਣ ਡਿਜਨੀ ਲੈਂਡ ਦਾ ਇਹ ਮਹਿੰਗਾ ਨਕਸ਼ਾ ਬਣ ਗਿਆ ਹੈ| ਇਸ ਦੇ ਇਲਾਵਾ ਡਿਜਨੀਲੈਂਡ ਦੀਆਂ ਕਰੀਬ ਇਕ ਹਜ਼ਾਰ ਹੋਰ ਵਸਤੂਆਂ ਦੀ ਵੀ ਨੀਲਾਮੀ ਕੀਤੀ ਗਈ|

Leave a Reply

Your email address will not be published. Required fields are marked *