ਡਿਜੀਟਲ ਇੰਡੀਆ ਦੇ ਤਹਿਤ ਘੱਟ ਸਮੇਂ ਵਿਚ ਸਰਕਾਰ ਦੇ ਫੈਸਲਿਆਂ ਨੂੰ ਆਮ ਜਨਤਾ ਤਕ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇਗੀ – ਕਵਿਤਾ ਜੈਨ

ਚੰਡੀਗੜ੍ਹ, 24 ਜੁਲਾਈ (ਸ.ਬ.) ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਨੇ ਕਿਹਾ ਹੈ ਕਿ ਡਿਜੀਟਲ ਇੰਡੀਆ ਦੇ ਤਹਿਤ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਤਕਨਾਲੋਜੀ ਦੀ ਵਧੀਆ ਵਰਤੋਂ ਕਰਦੇ ਹੋਏ ਘੱਟ ਸਮੇਂ ਵਿਚ ਸਰਕਾਰ ਦੇ ਫੈਸਲਿਆਂ ਨੂੰ ਆਮ ਜਨਤਾ ਤਕ ਪਹੁੰਚਾਉਣ ਦੀ ਵਿਵਸਥਾ ਕਰੇਗਾ| ਇਹ ਜਾਣਕਾਰੀ ਅੱਜ ਉਨ੍ਹਾਂ ਸੋਨੀਪਤ ਵਿਚ ਦਿੱਤੀ| ਉਨ੍ਹਾਂ ਕਿਹਾ ਕਿ ਸਰਕਾਰੀ ਫੈਸਲਿਆਂ ਦਾ ਲੋੜਵੰਦ ਵਿਅਕਤੀਆਂ ਨੂੰ ਫਾਇਦਾ ਪਹੁੰਚੇ, ਇਸ ਲਈ ਪਿੰਡ ਅਤੇ ਗਰੀਬ ਤਕ ਇਕ ਵਧੀਆ ਸੂਚਨਾ ਤੰਤਰ ਵਿਕਸਿਤ ਕੀਤਾ ਜਾਵੇਗਾ ਅਤੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਸਮੱਰਥਾ ਦੀ ਪੂਰੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਵਿਭਾਗ ਆਪਣੇ ਮੰਤਵ ਵਿਚ ਸਫਲ ਹੋ ਸਕੇ| ਉਨ੍ਹਾਂ ਕਿਹਾ ਕਿ ਵਿਭਾਗ ਵਿਚ ਤਰਜੀਹ ਯੋਗ ਬਦਲਾਵ ਵੀ ਕੀਤੇ ਜਾਣਗੇ|

ਉਨ੍ਹਾਂ ਕਿਹਾ ਕਿ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਸਰਕਾਰ ਤੇ ਆਮ ਆਦਮੀ ਦੇ ਵਿਚਕਾਰ ਇਕ ਮਹੱਤਵਪੂਰਨ ਕੜੀ ਹੈ ਅਤੇ ਸਰਕਾਰੀ ਪੱਧਰ ਉੱਤੇ ਲਏ ਜਾਣ ਵਾਲੇ ਫੈਸਲਿਆਂ ਨੂੰ ਆਮ ਜਨਤਾ ਤਕ ਪਹੁੰਚਾਉਣਾ ਵਿਭਾਗ ਦੀ ਪਹਿਲ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸਮਾਜਿਕ ਅੰਦੋਲਨ ਦੇ ਨਾਲ ਨਾਲ ਵਿਭਾਗਾਂ ਵਿਚ ਇਨਕਲਾਬੀ ਬਦਲਾਵ ਕਰਦੇ ਹੋਏ ਪਾਰਦਰਸ਼ੀ ਸ਼ਾਸਨ ਵਿਵਸਥਾ ਦਾ ਲਾਭ ਆਖਰੀ ਛੋਰ ਉੱਤੇ ਮੌਜੂਦ ਲੋੜਵੰਦ ਤਕ ਪੁੱਜੇ, ਇਸ ਦੇ ਲਈ ਉਨ੍ਹਾਂ ਦਾ ਵਿਭਾਗ ਆਪਣੀ ਭੁਮਿਕਾ ਨਿਭਾਇਗਾ| ਉਨ੍ਹਾਂ ਕਿਹਾ ਕਿ ਅੰਤੋਦੇਅ ਤਕ ਵੱਖ ਵੱਖ ਵਿਭਾਗਾਂ ਦੀਆਂ ਯੋਜਨਾਵਾਂ ਨੂੰ ਰਚਨਾਤਮਕ ਤਰੀਕੇ ਨਾਲ ਪਹੁੰਚਾਉਣ ਦੀ ਪਹਿਲ ਵੀ ਕੀਤੀ ਜਾਵੇਗੀ|

Leave a Reply

Your email address will not be published. Required fields are marked *