ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ ਵਲੋਂ ਗੇਟ ਰੈਲੀ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ ਐਸ ਏ ਐਸ ਨਗਰ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਗੇਟ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹਰ ਜਿਲ੍ਹੇ ਵਿੱਚ ਹੀ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ, ਇਸ ਕਾਰਨ ਕੰਮ ਕਰਨ ਵਾਲੇ ਕਰਮਚਾਰੀਆਂ ਉਪਰ ਕੰਮ ਦਾ ਬਹੁਤ ਬੋਝ ਹੈ| ਇਸ ਕਾਰਨ ਬਹੁਤ ਸਾਰੇ ਕਰਮਚਾਰੀ ਡਿਪਰੈਸ਼ਨ ਵਿੱਚ ਚਲੇ ਗਏ ਹਨ| ਬਹੁਤ ਸਾਰੀਆਂ ਨਵੀਆਂ ਬਣੀਆਂ ਸਬ ਡਵੀਜਨਾਂ, ਤਹਿਸੀਲਾਂ, ਸਬ ਤਹਿਸੀਲਾਂ ਵਿੱਚ ਇਕ ਇਕ ਕਰਮਚਾਰੀ ਕੋਲ ਇਕ ਤੋਂ ਜਿਆਦਾ ਸੀਟਾਂ ਦਾ ਕੰਮ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਕਿਹਾ ਕਿ ਡੀ ਸੀ ਦਫਤਰਾਂ, ਸਬ ਡਵੀਜਨਾਂ, ਤਹਿਸੀਲਾਂ, ਸਬ ਤਹਿਸੀਲਾਂ ਵਿਚ ਸੀਨੀਅਰ ਕਰਮਚਾਰੀਆਂ ਨੂੰ ਜੂਨੀਅਰ ਸੀਟਾਂ ਤੇ ਵੀ ਕੰਮ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਜੇ ਸਰਕਾਰ ਵਲੋਂ ਨਵੀਆਂ ਬਣੀਆਂ ਸਬ ਤਹਿਸੀਲਾਂ, ਤਹਿਸੀਲਾਂ, ਸਬ ਡਵੀਜਨਾਂ ਵਿੱਚ ਸਰਕਾਰ ਵਲੋਂ 1995 ਦੇ ਨਾਰਮ ਮੁਤਾਬਿਕ ਪੋਸਟਾਂ ਨਾ ਦਿੱਤੀਆਂ ਗਈਆਂ ਤਾਂ ਪੂਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਦੇ ਕਰਮਚਾਰੀਆਂ ਵਲੋਂ 22 ਅਤੇ 23 ਜਨਵਰੀ ਨੂੰ ਕਲਮ ਛੋੜ ਹੜਤਾਲ ਕੀਤੀ ਜਾਵੇਗੀ|
ਇਸ ਮੌਕੇ ਯੂਨੀਅਨ ਦੀ ਐਸ ਏ ਐਸ ਨਗਰ ਇਕਾਈ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਚੀਮਾ,ਚੇਅਰਮੈਨ ਕੁਲਦੀਪ ਚੰਦ ,ਖਜਾਨਚੀ ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *