ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਸਥਾਪਿਤ ਕੀਤੇ ਨਾਕਿਆਂ ਤੇ ਫਰਵਰੀ ਮਹੀਨੇ ਦੌਰਾਨ ਚੈਕਿੰਗ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ

ਐਸ.ਏ.ਐਸ ਨਗਰ, 29 ਜਨਵਰੀ (ਸ.ਬ.) ਜ਼ਿਲ੍ਹੇ ਵਿੱਚ ਰੇਤਾ, ਬਜਰੀ, ਸਟੋਨ ਕਰੱਸ਼ਰਾਂ ਅਤੇ ਗੈਰਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ਤੇ ਫਰਵਰੀ ਮਹੀਨੇ ਦੌਰਾਨ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰ ਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗੈਰਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ ਤੇ ਸਮੇਤ ਫੋਟੋਗਰਾਫ ਦੀ ਹਾਰਡਕਾਪੀ ਦੇ ਰੂਪ ਵਿੱਚ ਦਫ਼ਤਰ ਦੀ ਈ-ਮੇਲ ਆਈ.ਡੀ.ਤੇ ਭੇਜਣ ਨੂੰ ਵੀ ਯਕੀਨੀ ਬਣਾਉਣਗੇ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ ਆਪੋ ਆਪਣੀ ਸਬ ਡਿਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏ. ਈ. ਟੀ. ਸੀ. ਅਤੇ ਕਾਰਜਕਾਰੀ ਇੰਜਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ| ਉਨ੍ਹਾਂ ਦੱਸਿਆ ਕਿ ਸਬੰਧਿਤ ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ ਨਾਲ ਐਸ.ਡੀ.ਐਮ ਨਾਲ ਲਗਾਤਾਰ ਤਾਲਮੇਲ ਰੱਖਣਗੇ|
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਰੜ ਵਿੱਚ ਟੀ-ਪੁਆਇੰਟ ਮਾਜਰੀ ਵਿਖੇ ਸ੍ਰੀ ਹੀਰਾ ਸਿੰਘ ਜੂਨੀ. ਵਾਟਰ ਇਨਫਰਮੇਸ਼ਨ ਅਤੇ ਪਬਲੀਸਿਟੀ ਇੰਜੀਨੀਅਰ, ਸ੍ਰੀ ਵਨੀਤ ਕੁਮਾਰ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਇਸ਼ਾਨ ਕੌਸ਼ਲ, ਉਪ ਮੰਡਲ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ, ਏ.ਐਸ.ਆਈ ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਅਮਰ ਸਿੰਘ ਅਤੇ ਇਸੇ ਥਾਂ ਤੇ ਕ੍ਰਮਵਾਰ ਸ੍ਰੀ ਸੰਦੀਪ ਕੁਮਾਰ ਏ.ਡੀ.ਈ., ਸ੍ਰੀ ਵਨੀਤ ਕੁਮਾਰ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਇਸ਼ਾਨ ਕੌਸ਼ਲ, ਉਪ ਮੰਡਲ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ, ਏ.ਐਸ.ਆਈ. ਇਕਬਾਲ ਮੁਹੰਮਦ, ਹੌਲਦਾਰ ਜਸਵਿੰਦਰ ਸਿੰਘ ਅਤੇ ਕੁਲਦੀਪ ਸਿੰਘ, ਸਿਪਾਹੀ ਸਤਨਾਮ ਸਿੰਘ ਡਿਊਟੀ ਨਿਭਾਉਣਗੇ|
ਟੀ-ਪੁਆਇੰਟ ਸਿਸਵਾਂ, ਮਾਜਰਾ ਵਿਖੇ ਸ੍ਰੀ ਮਨਜੀਤ ਸਿੰਘ ਐਸ.ਡੀ.ਓ. ਪਬਲਿਕ ਹੈਲਥ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਇਸ਼ਾਨ ਕੌਸ਼ਲ ਉਪ ਮੰਡਲ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ, ਏ. ਐਸ.ਆਈ. ਬਲਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਪੀ.ਐਚ.ਜੀ. ਮਿੱਠੂ ਸਿੰਘ ਅਤੇ ਇਸੇ ਥਾਂ ਤੇ ਕ੍ਰਮਵਾਰ ਸ੍ਰੀ ਦਵਿੰਦਰ ਮੱਲ, ਐਸ.ਡੀ.ਓ, ਪ੍ਰਾਂਤਕ ਮੰਡਲ, ਉਪ ਮੰਡਲ ਖਰੜ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ.ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਪੀ.ਐਚ.ਜੀ./ਐਸ.ਆਈ. ਹਰਮੇਸ਼ ਕੁਮਾਰ, ਪੀ.ਐਚ.ਜੀ. ਪਤੰਬਰ ਲਾਲ, ਪੀ.ਐਚ.ਜੀ.ਘੁਮੰਡਾ ਸਿੰਘ ਡਿਊਟੀ ਨਿਭਾਉਣਗੇ| ਸਿਊਂਕ ਵਿਖੇ ਸ੍ਰੀ ਰਜਿੰਦਰ ਕੁਮਾਰ ਐਸ.ਡੀ.ਓ. ਉਪ ਮੰਡਲ ਜਲ ਸਪਲਾਈ ਤੇ ਸੈਨੀਟੇਸ਼ਨ, ਸ੍ਰੀ ਸਰੂਪ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਸ੍ਰੀ ਬਲਵਿੰਦਰ ਸਿੰਘ ਰੇਂਜ ਅਫ਼ਸਰ, ਐਸ.ਐਚ.ਓ. ਮੁੱਲਾਂਪੁਰ ਗ਼ਰੀਬਦਾਸ ਸਮੇਤ ਪੁਲੀਸ ਪਾਰਟੀ ਡਿਊਟੀ ਨਿਭਾਉਣਗੇ| ਮੁਬਾਰਕਪੁਰ ਵਿਖੇ ਸ੍ਰੀ ਹਰਵੀਰ ਸਿੰਘ ਐਸ.ਡੀ.ਓ. ਜਲ ਸਪਲਾਈ ਅਤੇ ਸੈਨੀਟੇਸ਼ਨ, ਸ੍ਰੀ ਇੰਦਰਪਾਲ ਸਿੰਘ ਆਬਕਾਰੀ ਅਤੇ ਕਰ ਨਿਰੀਖਕ, ਸ੍ਰੀ ਰਾਜਬੀਰ ਸਿੰਘ ਜੇ.ਈ., ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਹੌਲਦਾਰ ਹਰਨੇਕ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਸਿਪਾਹੀ ਦਲੇਰ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਹੌਲਦਾਰ ਸ਼ਿਵਚਰਨ, ਪੀ.ਐਚ.ਜੀ. ਜਸਮੇਰ ਸਿੰਘ, ਹੌਲਦਾਰ ਰਾਜਿੰਦਰ ਕੁਮਾਰ, ਸਿਪਾਹੀ ਮਲਕੀਤ ਸਿੰਘ ਅਤੇ ਪੀ. ਐਚ. ਜੀ. ਰਮੇਸ਼ ਕੁਮਾਰ ਕ੍ਰਮਵਾਰ ਡਿਊਟੀ ਨਿਭਾਉਣਗੇ|
ਆਈ.ਟੀ.ਆਈ. ਚੌਕ ਲਾਲੜੂ ਵਿਖੇ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਓ. ਵਾਟਰ ਕੁਆਲਿਟੀ ਯੂਨਿਟ ਫੇਜ਼-2 ਮੁਹਾਲੀ, ਸ੍ਰੀ ਰਮੇਸ਼ ਕੁਮਾਰ ਆਬਕਾਰੀ ਦੇ ਕਰ ਨਿਰੀਖਕ, ਸ੍ਰੀ ਰਾਜਬੀਰ ਸਿੰਘ, ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਹੌਲਦਾਰ ਜਤਿੰਦਰ ਪਾਲ ਸਿੰਘ, ਸਿਪਾਹੀ ਮਨਦੀਪ ਸਿੰਘ ਅਤੇ ਸਿਪਾਹੀ ਹਰਮੇਸ਼ ਸਿੰਘ ਤੋਂ ਇਲਾਵਾ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਅਤੇ ਰਿਸ਼ੀ ਪਾਲ, ਹੌਲਦਾਰ ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ, ਪੀ.ਐਚ.ਜੀ ਸੁਰਿੰਦਰ ਸਿੰਘ ਕ੍ਰਮਵਾਰ ਆਪੋ-ਆਪਣੀ ਡਿਊਟੀ ਨਿਭਾਉਣਗੇ|
ਹੰਡੇਸਰਾ ਵਿਖੇ ਸ੍ਰੀ ਰਮਨਪ੍ਰੀਤ ਸਿੰਘ ਐਸ.ਡੀ.ਓ. ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਉਪ ਮੰਡਲ ਅਫਸਰ ਮੁਹਾਲੀ, ਸ਼੍ਰੀ ਪਵਿੱਤਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਭਾਗ ਸਿੰਘ, ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਐਸ.ਏ.ਐਸ ਨਗਰ, ਹੌਲਦਾਰ ਜਗਤਾਰ ਸਿੰਘ, ਸਿਪਾਹੀ ਹਰਸ਼ ਸ਼ਰਮਾ, ਪੀ. ਐਚ. ਜੀ. ਮਾਨਚੰਦ, ਹੌਲਦਾਰ ਗੁਰਮੇਲ ਸਿੰਘ, ਪੀ. ਐਚ. ਜੀ. ਸੁਰਜਪਾਲ ਅਤੇ ਪੀ. ਐਚ. ਜੀ. ਸੁਰੇਸ਼ ਪਾਲ, ਏ.ਐਸ.ਆਈ ਸ਼ਾਮ ਚੰਦ, ਸਿਪਾਹੀ ਮਨਪ੍ਰੀਤ ਸਿੰਘ ਅਤੇ ਪੀ. ਐਚ. ਜੀ. ਗੁਰਜੰਟ ਸਿੰਘ ਕ੍ਰਮਵਾਰ ਡਿਊਟੀ ਨਿਭਾਉਣਗੇ| ਕਰਾਸਿੰਗ ਬਨੂੰੜ ਤੇਪਲਾ ਸੜਕ ਜ਼ੀਰਕਪੁਰ ਪਟਿਆਲਾ ਰੋਡ ‘ਤੇ ਉਪਮੰਡਲ ਅਫਸਰ ਸ੍ਰੀ ਹਰਮੇਲ ਸਿੰਘ, ਆਬਕਾਰੀ ਤੇ ਕਰ ਨਿਰੀਖਕ ਸ੍ਰੀ ਅਰੁਣ ਕੁਮਾਰ, ਜੀ.ਈ ਮਾਈਨਿੰਗ ਵਿਭਾਗ ਸ੍ਰੀ ਵਿਕਰਮਜੀਤ ਸਿੰਘ, ਸਹਾਇਕ ਥਾਣੇਦਾਰ ਰਾਮਕ੍ਰਿਸ਼ਨ, ਹੌਲਦਾਰ ਅਮਰੀਕ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਪੀ.ਐਚ.ਜੀ ਅਵਤਾਰ ਸਿੰਘ, ਸਹਾਇਕ ਥਾਣੇਕਾਰ ਬਲਕਾਰ ਸਿੰਘ, ਹੌਲਦਾਰ ਮੇਜਰ ਸਿੰਘ, ਹੌਲਦਾਰ ਜੁਗਰਾਜ ਸਿੰਘ, ਪੀ. ਐਚ. ਜੀ. ਜਰਨੈਲ ਸਿੰਘ ਡਿਊਟੀ ਨਿਭਾਉਣਗੇ|
ਉਹ ਨਾਂ ਦੱਸਿਆ ਕਿ ਜਦੋਂ ਇਹ ਟੀਮਾਂ ਚੈਕਿੰਗ ਕਰਨਗੀਆਂ ਤਾਂ ਉਸ ਸਬੰਧੀ ਸਬੰਧਿਤ ਐਸ.ਡੀ.ਐਮ. ਅਤੇ ਥਾਣਾ ਅਫਸਰਾਂ ਨੂੰ ਵੀ ਸੂਚਿਤ ਕਰਨਗੀਆਂ| ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਚੈਕਿੰਗ ਉਪਰੰਤ ਨਾਜਾਇਜ਼ ਚੱਲਦੀਆਂ ਮਸ਼ੀਨਾਂ/ਟਿੱਪਰ ਆਦਿ ਕਬਜ਼ੇ ਵਿੱਚ ਲਏ ਜਾਣ ਤੇ ਐਫ.ਆਈ.ਆਰ ਦਰਜ ਕਰਵਾਈ ਜਾਵੇ| ਮਾਈਨਿੰਗ ਵਿਭਾਗ ਸਬੰਧਿਤ ਨਾਕਿਆਂ ਤੇ ਵੀਡੀਓਗਾਫੀ ਅਤੇ ਫੋਟੋਗ੍ਰਾਫੀ ਆਪਣੇ ਪੱਧਰ ਤੇ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ|

Leave a Reply

Your email address will not be published. Required fields are marked *