ਡਿਪਟੀ ਡਾਇਰੈਕਟਰ ਅਤੇ ਪਿ੍ਰੰਸੀਪਲ ਪੱਦਉਨਤ ਕਰਕੇ ਲਗਾਏ ਜਾਣ : ਖੈਰਾ
ਐਸ਼ਏ 13 ਜਨਵਰੀ (ਸ਼ਬ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਜ਼ ਐਸੋਸੀਏਸ਼ਨ (ਗੈਸਾ) ਪੰਜਾਬ ਦੀ ਈ. ਮੀਟਿੰਗ ਸੂਬਾ ਪ੍ਰਧਾਨ ਦੀਪਇੰਦਰ ਸਿੰਘ ਖੈਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਦੀਪ ਇੰਦਰ ਸਿੰਘ ਖੈਰਾ ਨੇ ਕਿਹਾ ਕਿ ਸਿਖਿਆ ਵਿਭਾਗ ਵਲੋਂ ਮਿਸ਼ਨ ਸਤ-ਪ੍ਰਤੀਸ਼ਤ 2021 ਦੇ ਟੀਚੇ ਪ੍ਰਾਪਤ ਕਰਨ ਲਈ ਸਕੂਲ ਮੁੱਖੀ ਹੋਣਾ ਅਤੀ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਿਦਾਇਤਾਂ ਅਨੁਸਾਰ ਸਾਲ ਵਿੱਚ ਹਰੇਕ ਕਾਡਰ ਵਿੱਚ ਘੱਟੋ-ਘੱਟ ਦੋ ਵਾਰ ਪੱਦਉਨਤੀਆਂ ਕੀਤੀਆਂ ਜਾਣ ਪ੍ਰੰਰਤੂ ਵਿਭਾਗ ਵਲੋਂ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।
ੳਹਨਾਂ ਕਿਹਾ ਕਿ ਸਿਖਿਆ ਵਿਭਾਗ ਵਿੱਚ 2009 ਕੰਮ ਕਰ ਰਹੇ ਪਿ੍ਰੰਸੀਪਲ ਆਪਣੀ ਡਿਪਟੀ ਡਾਇਰੈਕਟਰ ਦੀ ਪੱਦਉਨਤੀ ਲਈ ਉਡੀਕਦੇ ਹੋਏ ਅਤੇ 22 ਸਾਲਾਂ ੈਕਚਰਾਰ ਪਿ੍ਰੰਸੀਪਲਾਂ ਦੀਆਂ ਆਪਣੀਆਂ ਪੱਦਉਨਤੀਆਂ ਉਡੀਕ ਦੇ ਰਿਟਾਇਰ ਹੋ ਰਹੇ ਹਨ ਜਿਸ ਨਾਲ ਸਬੰਧਿਤ ਕਾਡਰ ਵਿੱਚ ਨਿਰਾਸ਼ਾ ਅਤੇ ਵਿਭਾਗ ਦੇ ਕੰਮ ਕਾਜ ਵਿੱਚ ਨਿਪੁੰਨਤਾ ਨਹੀਂ ਆਉਂਦੀ þ।
ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪਿ੍ਰੰਸੀਪਲਾਂ ਦੀ ਡੀ.ਪੀ.ਸੀ. ਕਰਕੇ ਜਿਲਾਂ ਸਿਖਿਆਂ ਅਫਸਰਾਂ ਅਤੇ ਡਿਪਟੀ ਡਾਇਰੈਕਟਰਾਂ ਦੀਆਂ ਅਸਾਮੀਆਂ ਤੇ ਯੋਗ ਅਧਿਕਾਰੀਆਂ ਦੀਆਂ ਤੈਨਾਤੀਆਂ ਕੀਤੀਆਂ ਜਾਣ। ਉਪ ਜਿਲਾ ਸਿਖਿਆਂ ਅਫਸਰਾਂ ਦੀ ਨਿਯੁਕਤੀ ਜਿਲ੍ਹੇ ਵਿੱਚੋਂ ਸੀਨੀਅਰ ਪਿ੍ਰੰਸੀਪਲਾਂ ਰੁਟੇਸ਼ਨਵਾਈਜ਼ ਕੀਤੀ ਜਾਵੇ। ਜਥੇਬੰਦੀ ਵਲੋਂ ਪੰਜਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ।
ਮੀਟਿੰਗ ਵਿੱਚ ਸਰਬਜੀਤ ਸਿੰਘ ਜਨਰਲ ਸਕੱਤਰ ਅਤੇ ਸੀਨੀ. ਮੀਤ ਪ੍ਰਧਾਨ ਹਰਮੇਸ਼ ਘੇੜਾ, ਮੀਡੀਆ ਇੰਚਾਰਜ਼ ਭੁਪਿੰਦਰ ਪਾਲ ਸਿੰਘ ਅਤੇ ਵੱਖ-ਵੱਖ ਜਿਲਿਆਂ ਦੇ ਸਕੂਲਾਂ ਦੇ ਪਿ੍ਰੰਸੀਪਲ ਹਾਜ਼ਿਰ ਸਨ।