ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਵੱਖ ਵੱਖ ਇਲਾਕਿਆਂ ਵਿੱਚ ਲਿਆ ਸਫਾਈ ਪ੍ਰਬੰਧਾਂ ਦਾ ਜਾਇਜਾ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਅੱਜ ਸਫਾਈ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਏਰੀਆ ਮੈਨੇਜਰ ਸੁਖਜਿੰਦਰ ਸਿੰਘ, ਵਾਰਡ ਨੰਬਰ 14 ਦੇ ਸੁਪਰਵਾਈਜਰ ਰਾਕੇਸ਼ ਕੁਮਾਰ ਅਤੇ ਕੰਪਨੀ ਅਧਿਕਾਰੀ ਅਨਿਲ ਕੁਮਾਰ ਨੂੰ ਨਾਲ ਲੈ ਕੇ ਵਾਰਡ ਨੰਬਰ 14, ਫੇਜ਼ 3 ਬੀ 1, ਫੇਜ਼ 3ਬੀ 2, ਫੇਜ਼ 7 ਅਤੇ ਹੋਰਨਾਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਕੰਪਨੀ ਵਲੋਂ ਇਹਨਾਂ ਇਲਾਕਿਆਂ ਵਿੱਚ ਕਰਵਾਈ ਜਾ ਰਹੀ ਸਫਾਈ ਦਾ ਜਾਇਜਾ ਲਿਆ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਸੇਠੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਇਲਾਕਿਆਂ ਵਿੱਚ ਸਫਾਈ ਦਾ ਬੁਰਾ ਹਾਲ ਹੈ, ਥਾਂ ਥਾਂ ਕੂੜੇ ਦੇ ਢੇਰ ਪਏ ਹਨ| ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਕਈ ਦਿਨਾਂ ਤੋਂ ਇਹਨਾਂ ਇਲਾਕਿਆਂ ਵਿੱਚ ਕੋਈ ਸਫਾਈ ਹੀ ਨਾ ਹੋਈ ਹੋਵੇ| ਹਰ ਪਾਸੇ ਹੀ ਗੰਦਗੀ ਦੀ ਭਰਮਾਰ ਹੈ|
ਉਹਨਾਂ ਕਿਹਾ ਕਿ ਸਫਾਈ ਕੰਪਨੀ ਨੂੰ ਚਾਰ ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਹਨਾਂ ਇਲਾਕਿਆਂ ਦਾ ਕੰਪਨੀ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ ਜਾਵੇਗਾ ਇਸਦੇ ਬਾਵਜੂਦ ਇਹਨਾਂ ਇਲਾਕਿਆਂ ਵਿੱਚ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੈ| ਉਹਨਾਂ ਕਿਹਾ ਕਿ ਜੇ ਇਸ ਦੌਰੇ ਦੀ ਜਾਣਕਾਰੀ ਕੰਪਨੀ ਨੂੰ ਦੇਣ ਤੋਂ ਬਿਨਾਂ ਹੀ ਦੌਰਾ ਕੀਤਾ ਜਾਂਦਾ ਤਾਂ ਹੋਰ ਵੀ ਬੁਰਾ ਹਾਲ ਹੋਣਾ ਸੀ|
ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਨਿਗਮ ਦੇ ਅਧਿਕਾਰੀ ਇਸ ਤਰ੍ਹਾਂ ਸਫਾਈ ਵੇਖਣ ਦੇ ਬਾਵਜੂਦ ਕੋਈ ਕਾਰਵਾਈ ਕਰਨ ਦੀ ਥਾਂ ਕੀ ਕਰ ਰਹੇ ਹਨ| ਸੈਨੇਟਰੀ ਇੰਸਪੈਕਟਰ ਇਸ ਤਰ੍ਹਾਂ ਫੈਲੀ ਹੋਈ ਗੰਦਗੀ ਦੀ ਰਿਪੋਰਟ ਬਣਾਉਣ ਦੀ ਥਾਂ ਕੀ ਕਰ ਰਹੇ ਹਨ| ਉਹਨਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲੰਮੇ ਸਮੇਂ ਤੋਂ ਕੋਈ ਸਫਾਈ ਹੀ ਨਾ ਕੀਤੀ ਗਈ ਹੋਵੇ|

Leave a Reply

Your email address will not be published. Required fields are marked *