ਡਿਪਲਾਸਟ ਗਰੁੱਪ ਵਲੋਂ ਵਿਸ਼ੇਸ ਕਿਸਮ ਦੇ ਡਸਟਬਿਨ ਅਤੇ ਮਾਈਕ੍ਰੋ ਸਿੰਚਾਈ ਉਪਕਰਨ ਬਣਾਉਣ ਦਾ ਫੈਸਲਾ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਡਿਪਲਾਸਟ ਗਰੁੱਪ ਵਲੋਂ ਹੁਣ ਵਿਸ਼ੇਸ ਕਿਸਮ ਦੇ ਡਸਟਬਿਨ ਅਤੇ ਮਾਈਕ੍ਰੋ ਸਿੰਚਾਈ ਉਪਕਰਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਲਾਸਟ ਗਰੁੱਪ ਦੇ ਸ੍ਰੀ ਅਸ਼ੋਕ ਕੁਮਾਰ ਗੁਪਤਾ ਮੈਨੇਜਿੰਗ ਡਾਇਰੈਕਟਰ ਅਤੇ ਸੀਨੀਅਰ ਮੈਨੇਜਰ ਸ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ 1972 ਤੋਂ ਲਗਾਤਾਰ ਗੁਣਵਤਾ ਭਰਪੂਰ ਉਤਪਾਦ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕੰਪਨੀ ਵਲੋਂ ਵਿਦੇਸ਼ੀ ਤਰਜ ਉਪਰ ਵਿਸ਼ੇਸ ਕਿਸਮ ਦੇ ਡਸਟਬਿਨ ਤਿਆਰ ਕਰਨੇ ਸ਼ੁਰੂ ਕੀਤੇ ਜਾ ਰਹੇ ਹਨ| ਇਹ ਡਸਟਬਿਨ ਕਿਸੇ ਵੀ ਤਰ੍ਹਾਂ ਦੀ ਬਦਬੂ ਤੋਂ ਮੁਕਤ ਹੋਣਗੇ| ਇਹ ਡਸਟਬਿਨ ਬਰਸਾਤ ਦੌਰਾਨ ਵੀ ਪਾਣੀ ਰਹਿਤ ਰਹਿਣਗੇ|
ਉਹਨਾਂ ਕਿਹਾ ਕਿ ਪਾਣੀ ਦੀ ਦਿਨੋਂ ਦਿਨ ਵੱਧ ਰਹੀ ਸਮੱਸਿਆ ਦੇ ਹੱਲ ਲਈ ਮਾਈਕਰੋ ਸਿੰਚਾਈ ਲਈ ਵਿਸ਼ੇਸ ਉਪਕਰਨ ਤਿਆਰ ਕੀਤੇ ਜਾਣਗੇ ਤਾਂ ਜੋ ਫਸਲ ਨੂੰ ਲੋੜ ਅਨੁਸਾਰ ਹੀ ਪਾਣੀ ਮਿਲ ਸਕੇ| ਉਹਨਾਂ ਦੱਸਿਆ ਕਿ ਕੰਪਨੀ ਵਲੋਂ ਆਪਣੇ ਸਟਾਰ ਡੀਲਰਾਂ ਨਾਲ 8 ਅਪਰੈਲ ਨੂੰ ਥਾਈਲੈਂਡ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *