ਡਿਪਲਾਸਟ ਪਲਾਸਟਿਕ ਨੇ ਸਵੱਛ ਭਾਰਤ ਅਤੇ ਪਾਣੀ ਬਚਾਉ ਮੁਹਿੰਮ ਤਹਿਤ ਨਵੀਂ ਤਕਨੀਕ ਦੇ ਉਤਪਾਦ ਲਿਆਂਦੇ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਪਲਾਸਟਿਕ ਦੀਆਂ ਟੈਂਕੀਆਂ ਬਣਾਉਣ ਵਾਲੀ ਸ਼ਹਿਰ ਦੀ ਮੋਹਰੀ ਕੰਪਨੀ ਡਿਪਲਾਸਟ ਪਲਾਸਟਿਕ ਲਿਮਟਿਡ ਵੱਲੋਂ ਬਾਜਾਰ ਵਿੱਚ ਨਵੇਂ ਉਤਪਾਦ ਲਿਆਂਦੇ ਗਏ ਹਨ| ਸਵੱਛ ਭਾਰਤ ਅਤੇ ਪਾਣੀ ਬਚਾਓ ਮੁਹਿੰਮ ਤਹਿਤ ਲਿਆਂਦੇ ਗਏ ਇਹ ਉਤਪਾਦ ਜਿੱਥੇ ਮਨੁਖੀ ਸਿਹਤ ਅਤੇ ਵਾਤਾਵਰਣ ਲਈ ਮਦਦਗਾਰ ਹਨ| ਉੱਥੇ ਕੰਪਨੀ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਅਜਿਹੇ ਹੋਰ ਉਤਪਾਦ ਲਿਆTਣ ਦੀ ਵੀ ਤਿਆਰੀ ਵੀ ਕੀਤੀ ਜਾ ਰਹੀ ਹੈ|
ਕੰਪਨੀ ਦੇ ਐਮ ਡੀ ਸ੍ਰੀ ਅਸ਼ੋਕ ਗੁਪਤਾ ਨੇ ਅੱਜ ਇੱਕ ਪੱਤਰਕਾਰ  ਸੰਮੇਲਨ ਦੌਰਾਨ ਦਸਿਆ ਕਿ ਕੰਪਨੀ ਵੱਲੋਂ ਬਣਾਈਆਂ ਜਾ ਰਹੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਦੇ ਡਿਜਾਈਨ ਵਿੱਚ ਤਬਦੀਲ ਕਰਕੇ ਹੁਣ ਜਿਹੜਾ ਢੱਕਣ ਤਿਆਰਾ ਕੀਤਾ ਗਿਆ ਹੈ| ਉਸ ਵਿੱਚ  ਕਿਸੇ ਵੀ ਮੱਛਰ, ਮੱਖੀ, ਕੀੜੇ ਮਕੌੜੇ ਆਦਿ ਦਾ ਦਾਖਿਲ ਹੋਣਾ ਅਸੰਭਵ ਹੈ ਅਤੇ ਅਜਿਹਾ ਹੋਣ ਨਾਲ ਟੈਂਕੀ ਦਾ ਪਾਣੀ ਸਾਫ ਰਹੇਗਾ ਅਤੇ ਉਸ ਵਿੱਚ ਕਿਸੇ ਕਿਸਮ ਦਾ ਇੰਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਨਹੀਂ ਰਹੇਗੀ|
ਇਸਦੇ ਨਾਲ ਨਾਲ ਕੰਪਨੀ ਨੇ ਕੰਪੋਸਟ ਬਿਨ (ਗਿੱਲੇ ਕਚਰੇ ਤੋਂ ਖਾਦ ਬਣਾਉਣ ਵਾਲਾ ਕੂੜੇਦਾਨ) ਤਿਆਰ ਕੀਤਾ ਹੈ| 100 ਲੀਟਰ ਦੀ ਸਮਰੱਥਾ ਵਾਲੇ ਇਸ ਕੂੜੇਦਾਨ ਦੀ ਵਰਤੋਂ ਕਰਕੇ ਵਸਨੀਕ ਆਪਣੇ ਘਰ ਵਿੱਚ ਨਿਕਲਦੇ ਗਿੱਲੇ ਕਚਰੇ ਦੀ ਖਾਦ ਬਣਾ ਸਕਣਗੇ| ਜਿਹੜੀ ਉਹ ਆਪਣੇ ਬਗੀਚੇ ਵਿੱਚ ਵਰਤ ਸਕਣਗੇ| ਅਜਿਹਾ ਹੋਣ ਨਾਲ ਜਿੱਥੇ ਸ਼ਹਿਰ ਵਿੱਚ ਥਾਂ ਥਾਂ  ਤੇ ਡਿਗਦੇ ਕਚਰੇ ਦੀ ਸਮੱਸਿਆ ਘੱਟ ਹੋਵੇਗੀ| ਉੱਥੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਬਣੀ ਖਾਦ ਹਾਸਿਲ ਹੋਵੇਗੀ|
ਇਸਦੇ ਨਾਲ ਨਾਲ ਕੰਪਨੀ ਦੇ ਡ੍ਰੇਨ ਵਾਟਰ ਹਾਰਵੈਸਟਿੰਗ ਦੇ ਖੇਤਰ ਵਿੱਚ ਵੀ ਪੈਰ ਪਸਾਰ ਲਏ ਹਨ| ਕੰਪਨੀ ਵੱਲੋਂ ਇਸ ਵਾਸਤੇ ਵਿਸ਼ੇਸ਼ ਡਿਜਾਈਨ ਦਾ ਡ੍ਰੇਨ ਵਾਟਰ ਹਾਰਵੈਸਟਿੰਗ ਪਲਾਂਟ ਤਿਆਰ ਕੀਤਾ ਹੈ| ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦਾ ਸੇਵਨ ਖਤਰਨਾਕ ਪੱਧਰ ਤਕ ਹੇਠਾਂ ਜਾ ਚੁੱਕਿਆ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਉਪਜਾਊ ਧਰਤੀ ਪੂਰੀ ਤਰ੍ਹਾਂ ਬੰਜਰ  ਹੋ ਜਾਵੇਗੀ| ਉਹਨਾਂ ਕਿਹਾ ਕਿ ਕੰਪਨੀ ਵੱਲੋਂ ਇਸ ਸਬੰਧੀ ਘਰਾਂ ਵਾਸਤੇ ਵਿਸ਼ੇਸ਼ ਤੌਰ ਤੇ     ਡ੍ਰੇਨ ਵਾਟਰ ਹਾਰਵੈਸਟਿੰਗ ਯੂਨਿਟ ਤਿਆਰ ਕੀਤੇ ਗਏ ਹਨ| ਜਿਹੜੇ ਪਹਿਲਾਂ ਤੋਂ ਬਣੇ ਹੋਏ ਮਕਾਨਾਂ ਵਾਸਤੇ ਵੀ ਫਿਟ ਕਰਵਾਏ ਜਾ ਸਕਦੇ ਹਨ ਅਤੇ ਨਵੇਂ ਬਣ ਰਹੇ ਘਰਾਂ ਵਾਸਤੇ ਵੀ ਵਰਤੇ ਜਾ ਸਕਦੇ ਹਨ| ਇਸਦੇ ਇਲਾਵਾ ਕੰਪਨੀ ਵੱਲੋਂ ਸ਼ਹਿਰਾਂ ਦੇ ਚੌਂਕਾਂ ਅਤੇ ਗਲੀਆਂ, ਸੜਕਾਂ ਤੋਂ ਵੱਗ ਕੇ ਵਿਅਰਥ ਜਾਣ ਵਾਲੇ ਬਰਸਾਤੀ ਪਾਣੀ ਨੂੰ ਜਮੀਨ ਹੇਠਲੇ ਪਾਣੀ ਤਕ ਪਹੁੰਚਾਉਣ ਲਈ ਵਿਸ਼ੇਸ਼ ਡਿਜਾਈਨ  ਵਾਲੇ ਯੂਨਿਟ ਬਣਾਏ ਹਨ| ਜਿਹਨਾਂ ਨਾਲ ਸ਼ਹਿਰਾਂ ਵਿਚਲੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੇ ਹਲ ਦੇ ਨਾਲ ਨਾਲ ਇਸ ਵਿਅਰਥ ਜਾਂਦੇ ਪਾਣੀ ਨੂੰ ਜਮੀਨ ਹੇਠਾਂ ਪਹੁੰਚਾਇਆ ਜਾ ਸਕਦਾ ਹੈ| ਉਹਨਾਂ ਦੱਸਿਆ ਕਿ ਇਸ ਸਬੰਧੀ ਕੰਪਨੀ ਵੱਲੋਂ ਵੱਖ ਵੱਖ ਨਗਰ ਨਿਗਮ ਅਤੇ ਨਗਰ ਕੌਂਸਲਰਾਂ ਤਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਸ਼ਹਿਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਇਸ ਸਮੱਸਿਆ ਦੇ ਹਲ ਦੇ ਨਾਲ ਨਾਲ ਵਿਅਰਥ ਹੁੰਦੇ ਪਾਣੀ ਨੂੰ ਬਚਾਇਆ ਜਾ ਸਕੇ| ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਕੰਪਨੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਾਇਓ ਟਾਇਲਟ ਅਤੇ ਵਾਟਰ ਲੈਸ ਸੂਰੀਨਲ ਵੀ ਬਜਾਰ ਵਿੱਚ ਲਿਆਂਦੇ ਜਾਣਗੇ| ਇਸ ਮੌਕੇ ਕੰਪਨੀ ਦੇ ਮੁੱਖ ਬੁਲਾਰੇ ਅਤੇ ਕੌਂਸਲਰ ਸ੍ਰ. ਸਤਵੀਰ ਸਿੰਘ  ਧਨੋਆ, ਸ੍ਰ. ਅਮਰਜੀਤ ਸਿੰਘ ਪਰਮਾਰ, ਸ੍ਰੀ ਵਿਨੈ ਕੁਮਾਰ ਅਤੇ ਰੀਟਾ ਠਾਕੁਰ ਵੀ ਹਾਜਿਰ ਸਨ|

Leave a Reply

Your email address will not be published. Required fields are marked *