ਡਿਫੈਂਸ ਅਦਾਰਿਆਂ ਦੇ ਮੁੱਖੀਆਂ ਨੂੰ ਪੁਲੀਸ ਤੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਣ ਦੀ ਲੋੜ ਤੇ ਜ਼ੋਰ, ਡਿਪਟੀ ਕਮਿਸ਼ਨਰ ਨੇ ਡਿਫੈਂਸ ਅਦਾਰਿਆਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ

ਐਸ.ਏ.ਐਸ ਨਗਰ, 28 ਫਰਵਰੀ (ਸ.ਬ.) ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਜਿਲ੍ਹੇ ਵਿੱਚ            ਸੰਵੇਦਨਸ਼ੀਲ ਥਾਂਵਾਂ ਜਿਸ ਵਿਚ                  ਏਅਰ ਫੋਰਸ ਸਟੇਸ਼ਨ ਮੁੱਲਾਂਪੁਰ, ਚੰਡੀਗੜ੍ਹ, ਦੱਪਰ ਡਿਪੂ, ਅੰਤਰਰਾਸ਼ਟਰੀ ਹਵਾਈ ਅੱਡਾ ਸਾਹਿਬਜਾਦਾ ਅਜੀਤ ਨਗਰ ਅਤੇ ਡਿਫੈਂਸ ਦੇ ਹੋਰ ਅਦਾਰਿਆਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡਿਫੈਂਸ ਅਦਾਰਿਆਂ ਦੇ ਅਧਿਕਾਰੀਆਂ, ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ ਮੀਟਿੰਗ ਕੀਤੀ| ਜਿਸ ਵਿੱਚ ਐਸ.ਡੀ.ਐਮ.ਮੁਹਾਲੀ ਸ੍ਰੀਮਤੀ ਅਨੁਪ੍ਰੀਤਾ ਜੌਹਲ , ਐਸ.ਡੀ.ਐਮ. ਖਰੜ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ.ਡੇਰਾਬੱਸੀ ਕੁਮਾਰੀ ਰੂਹੀ ਦੁੱਗ ਸਮੇਤ ਡਿਫੈਂਸ ਅਦਾਰਿਆਂ ਦੇ ਅਤੇ ਪੁਲੀਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ|
ਸ੍ਰੀ ਡੀ.ਐਸ ਮਾਂਗਟ ਨੇ ਇਸ ਮੌਕੇ ਇਨ੍ਹਾਂ ਸੰਵੇਦਨਸੀਲ ਥਾਵਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਅਧਿਕਾਰੀਆਂ ਨੂੰ ਚੌਕਸੀ ਵਰਤਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਡਿਫੈਂਸ ਅਦਾਰਿਆਂ ਦੇ ਅਧਿਕਾਰੀਆਂ ਨੂੰ ਪੁਲੀਸ ਤੇ ਸਿਵਲ ਪ੍ਰਸਾਸ਼ਨ ਨਾਲ ਪੁਰੀ ਤਰ੍ਹਾਂ ਤਾਲਮੇਲ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਆਖਿਆ|  ਉਨ੍ਹਾਂ ਡਿਫੈਂਸ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਸੰਵੇਦਨਸੀਲ ਥਾਵਾਂ ਤੇ ਖਾਸ ਨਿੱਗ੍ਹਾ ਰੱਖਣ ਦੇ ਨਾਲ-ਨਾਲ           ਅਚਨਚੇਤੀ ਚੈਕਿੰਗ ਅਤੇ ਸਾਂਝੀ ਪੈਟ੍ਰੋਲਿੰਗ ਕਰਨ ਲਈ ਵੀ ਆਖਿਆ| ਉਨ੍ਹਾਂ ਮੁਲਾਂਪੁਰ ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਜ਼ਿਲ੍ਹਾ ਪੁਲੀਸ ਦੇ ਨਾਲ-ਨਾਲ ਚੰਡੀਗੜ੍ਹ ਨੇੜੇ ਹੋਣ ਕਾਰਨ ਚੰਡੀਗੜ੍ਹ ਆਰਮਡ ਪੁਲੀਸ ਨਾਲ ਵੀ ਤਾਲਮੇਲ ਬਣਾ ਕੇ ਰੱਖਣ|

Leave a Reply

Your email address will not be published. Required fields are marked *