ਡਿਸਪੈਂਸਰੀ ਦੇ ਬਾਹਰ ਖੜ੍ਹਦੀਆਂ ਬਸਾਂ ਕਾਰਨ ਲੋਕ ਪਰੇਸ਼ਾਨ

ਐਸ.ਏ.ਐਸ ਨਗਰ, 12 ਅਕਤੂਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੀ ਡਿਸਪੈਂਸਰੀ ਦੇ ਬਾਹਰ ਬਣੇ ਫੁੱਟਪਾਥ ਤੇ ਅਣਅਧਿਕਾਰਿਤ ਤੌਰ ਤੇ ਬੱਸਾਂ ਖੜਨ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਹਨਾਂ ਬੱਸਾਂ ਦੇ ਖੜਨ ਨਾਲ ਦੂਜੇ ਪਾਸੇ ਬਣੀ ਸੜਕ ਤੋਂ ਆਉਣ ਵਾਲੇ ਵਾਹਨ ਨਾ ਦਿਖਾਈ      ਦੇਣ ਕਾਰਨ ਲੋਕਾਂ ਨੂੰ ਮੋੜ ਕੱਟਣ ਸਮੇਂ ਪ੍ਰੇਸ਼ਾਨੀ ਹੁੰਦੀ ਹੈ|
ਇਹ ਸੜਕ ਪਹਿਲਾਂ ਹੀ ਕਾਫੀ ਤੰਗ ਹੈ ਅਤੇ ਇਸ ਉੱਪਰ ਪਹਿਲਾਂ ਹੀ ਕਾਫੀ ਟ੍ਰੈਫਿਕ ਰਹਿੰਦਾ ਹੈ| ਇਸ ਦੌਰਾਨ ਡਿਸਪੈਂਸਰੀ ਦੇ ਬਾਹਰ ਫੁਟਪਾਥ ਤੇ ਖੜ੍ਹੀਆਂ ਇਹਨਾਂ ਬਸਾਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਇਹਨਾਂ  ਬੱਸਾਂ ਦੀ ਲੰਬਾਈ ਵੀ ਬਹੁਤ ਜਿਆਦਾ ਹੈ ਅਤੇ ਇਹ ਰਸਤੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ|
ਸਥਾਨਕ ਨਿਵਾਸੀਆਂ ਦੀ ਮੰਗ ਹੈ ਕਿ ਇੱਥੇ ਖੜਨ ਵਾਲੀਆਂ ਇਹਨਾਂ ਬੱਸਾਂ ਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਆਉਣ ਜਾਣ ਵਾਲਿਆਂ ਦੀ  ਪ੍ਰੇਸ਼ਾਨੀ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *