ਡਿਜ਼ਨੀਲੈਂਡ ਪਾਰਕਿੰਗ ਸਥਾਨ ਤੇ ਕਾਰਾਂ ਨੂੰ ਲੱਗੀ ਅੱਗ

ਅਨਾਹਿਮ, 14 ਫਰਵਰੀ (ਸ.ਬ.) ਡਿਜ਼ਨੀਲੈਂਡ ਦੇ ਮੁੱਖ ਪਾਰਕਿੰਗ ਸਥਾਨ ਤੇ ਅੱਗ ਲੱਗ ਗਈ| ਇਸ ਵਿੱਚ ਕਈ ਕਾਰਾਂ ਸੜ ਗਈਆਂ ਅਤੇ ਤਕਰੀਬਨ 6 ਲੋਕਾਂ ਦਾ ਧੂੰਏਂ ਨਾਲ ਦਮ ਘੁੱਟਣ ਗਿਆ | ਇਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ| ਅਨਾਹਿਮ ਪੁਲੀਸ ਨੇ ਦੱਸਿਆ ਕਿ ‘ਮਿਕੀ ਐਂਡ ਫਰੈਂਡਜ਼ ਪਾਰਕਿੰਗ’ ਸਟਰਕਚਰ(ਇਮਾਰਤ) ਵਿੱਚ ਲੱਗੀ ਅੱਗ ਬੁਝਾ ਦਿੱਤੀ ਗਈ ਹੈ ਅਤੇ ਅੱਗ ਬੁਝਾਊ ਵਿਭਾਗ ਧੂੰਆਂ ਸਾਫ ਕਰਨ ਵਿੱਚ ਲੱਗਾ ਹੈ|
ਪੁਲੀਸ ਨੇ ਦੱਸਿਆ ਕਿ ਪਾਰਕਿੰਗ ਸਥਾਨ ਨੂੰ ਖਾਲੀ ਕਰਵਾ ਲਿਆ ਗਿਆ ਹੈ ਪਰ ਧੂੰਏਂ ਦੇ ਸੰਪਰਕ ਵਿੱਚ ਆਉਣ ਵਾਲੇ 5 ਤੋਂ 7 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ| ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ ਉੱਥੋਂ ਧੂੰਆਂ ਨਿਕਲਦੇ ਹੋਏ ਦੇਖਿਆ ਗਿਆ ਅਤੇ ਇਹ ਹੌਲੀ-ਹੌਲੀ ਫੈਲਣਾ ਸ਼ੁਰੂ ਹੋ ਗਿਆ| ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ| ਡਿਜ਼ਨੀ ਚਰਿੱਤਰਾਂ ਦੇ ਨਾਮ ਤੇ ‘ਮਿਕੀ ਐਂਡ ਫਰੈਂਡਜ਼’ ਇਮਾਰਤ ਦਾ ਨਾਂ ਰੱਖਿਆ ਗਿਆ ਹੈ| ਡਿਜ਼ਨੀ ਵੱਲੋਂ ਰਿਜ਼ੋਰਟ ਦੇ ਦੋ ਥੀਮ ਪਾਰਕਾਂ ਦੇ ਦਾਖਲ ਹੋਣ ਵਾਲੇ ਦਰਵਾਜ਼ੇ ਤੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਂਦਾ ਹੈ| ਇੱਥੇ ਲੱਖਾਂ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ|

Leave a Reply

Your email address will not be published. Required fields are marked *