ਡਿੱਗ ਰਹੀਆਂ ਇਮਾਰਤਾਂ ਤੇ ਬਿਲੰਡਰ

ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ਵਿੱਚ ਛੇ ਮੰਜ਼ਿਲੀ ਇਮਾਰਤ ਅਤੇ ਉਸਦੇ ਨਾਲ ਲੱਗੀ ਨਿਰਮਾਣ ਅਧੀਨ ਸੱਤ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਘਟਨਾ ਸੱਚਮੁੱਚ ਹੈਰਾਨ ਕਰਦੀ ਹੈ| ਦਿੱਲੀ ਦੇ ਨੇੜੇ ਹੋਣ ਕਾਰਨ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜੀਆਬਾਦ ਵਿੱਚ ਨੌਕਰੀਪੇਸ਼ਾ, ਕਾਰੋਬਾਰੀ ਅਤੇ ਵਪਾਰ ਕਰਨ ਵਾਲਿਆਂ ਦੀ ਨਜ਼ਰ ਵਿੱਚ ਇਹ ਇਲਾਕਾ ਹਰ ਨਜ਼ਰ ਤੋਂ ਮੁਫੀਦ ਲੱਗਦਾ ਹੈ| ਇਹੀ ਵਜ੍ਹਾ ਹੈ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਲਡਰ ਬਹੁਮੰਜ਼ਿਲਾ ਗੈਰ ਕਾਨੂੰਨੀ ਸੁਸਾਇਟੀ ਦਾ ਨਿਰਮਾਣ ਕਰਵਾ ਰਹੇ ਹਨ|
ਇਹ ਖੇਡ ਸਾਲਾਂ ਤੋਂ ਚੱਲਦੀ ਆ ਰਹੀ ਹੈ| ਅਜੀਬ ਗੱਲ ਹੈ ਕਿ ਸ਼ਾਹਬੇਰੀ ਪਿੰਡ ਦੀ ਜ਼ਮੀਨ ਦਾ ਅਕਵਾਇਰ ਸੁਪ੍ਰੀਮ ਕੋਰਟ ਨੇ 2010 ਵਿੱਚ ਰੱਦ ਕਰ ਦਿੱਤਾ ਸੀ, ਇਸ ਦੇ ਬਾਵਜੂਦ ਨਾ ਤਾਂ ਗ੍ਰੇਟਰ ਨੋਇਡਾ ਅਥਾਰਟੀ ਦੇ ਅਫਸਰਾਂ ਨੇ ਅਤੇ ਨਾ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੱਤਾ| ਨਤੀਜੇ ਵਜੋਂ ਕਿਸਾਨਾਂ ਦੇ ਖੇਤਾਂ ਵਿੱਚ ਕਾਲੋਨੀਆਂ ਕੱਟ ਕੇ ਰੇਤ ਦੇ ਮਹਿਲ ਤਿਆਰ ਹੁੰਦੇ ਰਹੇ| ਸ਼ਾਹਬੇਰੀ ਹੀ ਨਹੀਂ ਗ੍ਰੇਟਰ ਨੋਇਡਾ ਦੇ ਅੱਠ ਹੋਰ ਪਿੰਡਾਂ ਵਿੱਚ ਵੀ ਅਜੀਬੋ ਗਰੀਬ ਤਰੀਕੇ ਨਾਲ ਮੌਤ ਦੀਆਂ ਇਮਾਰਤਾਂ ਬਣਦੀਆਂ ਰਹੀਆਂ|
ਸਾਰੇ ਨੀਤੀ-ਵਿਰੁੱਧ ਕੰਮ ਅਥਾਰਟੀ ਦੇ ਲਾਲਚੀ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਸ਼ਹਿ ਤੇ ਬੇਰੋਕਟੋਕ ਦੇ ਚਲਦੇ ਰਹੇ| ਸਵਾਲ ਇਹੀ ਪੈਦਾ ਹੁੰਦਾ ਹੈ ਕਿ ਘਰ ਦਾ ਸੁਫਨਾ ਦੇਖਣ ਵਾਲਿਆਂ ਦਾ ਪਾਪ ਕੀ ਹੈ? ਕੀ ਲੋਕ ਇਸੇ ਤਰ੍ਹਾਂ ਬੇਮੌਤ ਮਰਦੇ ਰਹਿਣਗੇ? ਮਕਾਨ ਭਾਵੇਂ ਲੋਨ ਜਾਂ ਰਿਸ਼ਵਤ ਨਾਲ ਬਣਦੇ ਹੋਣ ਪਰੰਤੂ ਘਰ ਤਾਂ ਸੁਪਨਿਆਂ ਨਾਲ ਬਣਦਾ ਹੈ ਅਤੇ ਸਪਨੇ ਕਦੇ ਬੇਜਾਨ ਨਹੀਂ ਹੁੰਦੇ| ਇਹ ਹੋਰ ਗੱਲ ਹੈ ਕਿ ਸੁਪਨਿਆਂ ਦੇ ਕਤਲ ਤੇ ਕੋਈ ਮੁਕੱਦਮਾ ਨਹੀਂ ਚੱਲਦਾ| ਕਹਿੰਦੇ ਹਨ, ਸੁਪਨਿਆਂ ਵਿੱਚ ਜੇਕਰ ਲਹੂ ਹੁੰਦਾ ਤਾਂ ਪਤਾ ਨਹੀਂ ਕਿੰਨਿਆਂ ਦੇ ਹੱਥ ਖੂਨ ਨਾਲ ਰੰਗ ਜਾਂਦੇ ਪਰ ਅਫਸੋਸ ਟੁੱਟਦੇ ਸੁਪਨਿਆਂ, ਟੁੱਟਦੀ ਸਾਹਾਂ ਤੋਂ ਕੋਈ ਵੀ ਸਬਕ ਨਹੀਂ ਲੈਂਦਾ| ਨਾ ਨੇਤਾ ਅਤੇ ਨਾ ਅਫਸਰ| ਘਰ ਦਾ ਸੁਪਨਾ ਹਰ ਕੋਈ ਵੇਖਦਾ ਹੈ| ਉਹ ਵੀ ਇੱਕਦਮ ਖਾਲਸ ਪਰੰਤੂ ਲੋਕਾਂ ਨੇ ਦੱਸਿਆ ਕਿ ਬਿਲਡਰ ਨੇ ਘਰ ਦਿਵਾਉਣ ਤੋਂ ਲੈ ਕੇ ਨਿਰਮਾਣ ਕਰਨ ਤੱਕ, ਹਰ ਕਦਮ ‘ਤੇ ਮਿਲਾਵਟ ਕੀਤੀ ਸੀ| ਘਟੀਆ ਇੱਟਾਂ-ਪੱਥਰ ਅਤੇ ਮਿਲਾਵਟੀ ਸਮੱਗਰੀ ਦੇ ਇਸਤੇਮਾਲ ਨਾਲ ਬਣਨ ਵਾਲੀਆਂ ਇਮਾਰਤਾਂ ਦਾ ਇਹ ਹਾਲ ਹੋਣਾ ਹੀ ਸੀ| ਇਸ ਹਾਦਸੇ ਨੇ ਜਨਤਾ ਨੂੰ ਫਿਰ ਇਹ ਸਬਕ ਦਿੱਤਾ ਹੈ ਕਿ ਆਪਣੀਆਂ ਜ਼ਰੂਰਤਾਂ ਨੂੰ ਲੈ ਕੇ ਅੰਨ੍ਹੇ ਹੋਣ ਤੋਂ ਜ਼ਿਆਦਾ ਜਰੂਰੀ ਹੈ ਕਿ ਠੀਕ ਤੱਥਾਂ ਦੀ ਪੜਤਾਲ ਕਰਨਾ| ਸ਼ਾਹਬੇਰੀ ਹੀ ਕਿਉਂ, ਦੇਸ਼ ਦੇ ਕਈ ਹਿੱਸਿਆਂ ਵਿੱਚ ਵੀ ਉਸਾਰੀ ਕਮਦਿਲੀਆਂ ਵਿੱਚ ਇਮਾਨਦਾਰੀ ਦੀ ਘੋਰ ਕਮੀ ਹੈ| ਨਾ ਤਾਂ ਇਮਾਰਤ ਬਨਣ ਵਾਲੇ ਸਥਾਨ ਦਾ ਪ੍ਰੀਖਣ ਹੁੰਦਾ ਹੈ, ਨਾ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਨਾ ਸੀਵਰੇਜ ਦਾ ਧਿਆਨ ਰੱਖਿਆ ਜਾਂਦਾ ਹੈ| ਕੁੱਝ ਲੋਕਾਂ ਦੀ ਗ੍ਰਿਫਤਾਰੀ ਅਤੇ ਕੁੱਝ ਇੱਕ ਅਫਸਰਾਂ ਦੇ ਮੁਅੱਤਲ ਅਤੇ ਤਬਾਦਲਿਆਂ ਨਾਲ ਕੰਮ ਨਹੀਂ ਚਲਣ ਵਾਲਾ| ਜਦੋਂ ਤੱਕ ਨਿਯਮਾਂ ਦੀ ਉਲੰਘਣਾ ਅਤੇ ਕਾਇਦੇ – ਕਾਨੂੰਨ ਨੂੰ ਅਣਦੇਖਿਆ ਕੀਤਾ ਜਾਂਦਾ ਰਹੇਗਾ ਉਦੋਂ ਤੱਕ ਸ਼ਾਹਬੇਰੀ ਵਰਗੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ|
ਦਵਿੰਦਰ ਸਿੰਘ

Leave a Reply

Your email address will not be published. Required fields are marked *