ਡੀਐਮਐਫ ਵੱਲੋਂ ਅਧਿਆਪਕਾਂ ਤੇ ਲਾਠੀਚਾਰਜ਼ ਕਰਨ ਅਤੇ ਪੱਗਾਂ ਦੀ ਬੇਅਦਬੀ ਕਰਨ ਦੀ ਨਿਖੇਧੀ

ਐਸ ਏ ਐਸ ਨਗਰ, 28 ਮਾਰਚ (ਸ.ਬ.) ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ (ਡੀ.ਐਮ.ਐਫ) ਨੇ ਬੀਤੇ ਦਿਨੀਂ ਲੁਧਿਆਣਾ ਵਿੱਚ ਅਧਿਆਪਕਾਂ ਉੱਪਰ ਲਾਠੀਚਾਰਜ਼ ਕਰਨ, ਸਿੱਖ ਅਧਿਆਪਕਾਂ ਦੀਆਂ ਪੱਗਾਂ ਦੀ ਬੇਅਦਬੀ ਕਰਨ ਅਤੇ ਸੰਘਰਸ਼ਾਂ ਨੂੰ ਦਬਾਉਣ ਵਾਸਤੇ ਪੁਲੀਸ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਪੱਗਾਂ ਦੀ ਬੇਅਦਬੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ|
ਡੀ.ਐਮ.ਐਫ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਅਖੌਤੀ ਸੁਧਾਰਾਂ ਦੀ ਆੜ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਜਾੜਾ ਕਰ ਰਹੀ ਹੈ| ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਵੱਡੇ ਵੱਡੇ ਵਾਅਦੇ ਕਰਨ ਅਤੇ ਲੋਕ ਲੁਭਾਊ ਨਾਅਰੇ ਦੇਣ ਵਾਲੇ ਮੁੱਖ ਮੰਤਰੀ ਹੁਣ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਹੱਕ ਮੰਗਣ ਵਾਲਿਆਂ ਨੂੰ ਲਾਠੀਆਂ ਅਤੇ ਪੁਲੀਸ ਕੇਸਾਂ ਨਾਲ ਨਿਵਾਜ਼ ਰਹੇ ਹਨ| ਮਹਿਲਾ ਅਧਿਆਪਕਾਂ ਨਾਲ ਵੀ ਧੱਕੇਸ਼ਾਹੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ|
ਇਸ ਮੌਕੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਹਰਿੰਦਰ ਦੁਸਾਂਝ, ਦਵਿੰਦਰ ਸਿੰਘ ਪੂਨੀਆ, ਅਮਰਜੀਤ ਸ਼ਾਸ਼ਤਰੀ, ਵਿਕਰਮ ਦੇਵ ਸਿੰਘ, ਨਛੱਤਰ ਸਿੰਘ ਤਰਨਤਾਰਨ, ਨਾਨਕ ਦਾਸ, ਗੁਰਦੇਵ ਸਮਰਾ, ਜਸਵਿੰਦਰ ਝੰਬੇਲਵਾਲੀ, ਲਖਵਿੰਦਰ ਕੌਰ,ਸੁਖਦੇਵ ਡਾਂਸੀਵਾਲ, ਪਰਕਾਸ਼ ਥੋਥੀਆ, ਅਮਰਜੀਤ ਕੰਮੇਆਣਾ, ਪਰਵੀਨ ਸ਼ਰਮਾ ਅਤੇ ਜੁਗਰਾਜ ਟੱਲੇਵਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *