ਡੀਪੂ ਹੋਲਡਰਾਂ ਦਾ ਵਫਦ ਖੁਰਾਕ ਮੰਤਰੀ ਨੂੰ ਮਿਲਿਆ

ਐਸ ਏ ਐਸ ਨਗਰ, 18 ਜੂਨ (ਸ.ਬ.) ਪੰਜਾਬ ਰਾਸ਼ਨ ਐਸੋਸੀਏਸ਼ਨ ਦੇ ਇੱਕ ਵਫਦ ਨੇ ਪ੍ਰਧਾਨ ਸਿਰੰਦਰ ਸਿੰਘ ਛਿੰਦਾ ਦੀ ਅਗਵਾਈ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਡੀਪੂ ਹੋਲਡਰਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਮੰਤਰੀ ਨੂੰ ਜਾਣਕਾਰੀ ਅਤੇ ਡੀਪੂ ਹੋਲਡਰਾਂ ਦੇ ਸਰਕਾਰ ਵੱਲ ਰਹਿੰਦੇ ਬਕਾਏ ਨੂੰ ਜਲਦੀ ਦੇਣ ਦੀ ਮੰਗ ਕੀਤੀ| ਉਹਨਾਂ ਦੱਸਿਆ ਕਿ ਇਸ ਮੌਕੇ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *