ਡੀ ਏ ਪੀ ਖਾਦ ਦੀ ਕਾਲਾ ਬਾਜਾਰੀ ਰੋਕਣ ਲਈ ਕਿਸਾਨਾਂ ਨੇ ਖਾਦ ਡੀਲਰਾਂ ਅਤੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ


ਪਟਿਆਲਾ, 14 ਅਕਤੂਬਰ (ਜਸਵਿੰਦਰ ਸੈਂਡੀ) ਸਮਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡੀ ਏ ਪੀ ਖਾਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਲੁੱਟ ਦੇ ਮੱਦੇਨਜ਼ਰ ਰੋਸ ਪ੍ਰਦਰਸ਼ਨ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਲਾ ਬਾਜ਼ਾਰੀ ਤੇ ਨੱਥ ਨਾ ਪਾਈ ਅਤੇ ਡੀਲਰ ਕਾਲਾ ਬਾਜ਼ਾਰੀ ਕਰਨੋ ਤੋਂ ਬਾਜ ਨਾ ਆਏ ਤਾਂ ਕਿਸਾਨਾਂ ਵਲੋਂ ਸਬੰਧਿਤ ਅਧਿਕਾਰੀਆਂ ਅਤੇ ਡੀਲਰਾਂ ਦੇ ਖਿਲਾਫ਼ ਸੰਘਰਸ਼ ਵਿੱਢਿਆ                ਜਾਵੇਗਾ| 
ਇਸ ਮੌਕੇ ਵੱਖ- ਵੱਖ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰਨ ਲਈ ਕਾਲੇ ਕਾਨੂੰਨ ਲਿਆ ਰਹੀ ਹੈ ਦੂਜੇ ਪਾਸੇ ਸਿਆਸੀ ਲੋਕ ਕਿਸਾਨਾਂ ਨਾਲ ਝੂਠੇ ਮਗਰ ਮੱਛ ਦੇ ਹੰਝੂ ਵਹਾ ਕੇ ਕਿਸਾਨਾ ਮਜ਼ਦੂਰਾਂ ਦੇ ਸੰਘਰਸ਼ ਨੂੰ ਪੰਜਾਬ ਦੀਆਂ ਜਰੂਰੀ ਵਸਤਾਂ ਦੀ ਸਪਲਾਈ ਰੁੱਕਣ ਦੇ ਡਰਾਮੇ ਕਰ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਹਨ | 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ , ਕਿਸਾਨ ਆਗੂ ਲਾਡੀ ਸਿੰਘ ਢੈਂਠਲ  ਨੇ ਸੰਬੋਧਨ ਕੀਤਾ| ਇਸ ਮੌਕੇ  ਬੇਅੰਤ ਸਿੰਘ ਚੋਂਹਠ, ਮਨਦੀਪ ਸਿੰਘ ਬਾਦਸ਼ਾਹਪੁਰ ਕਾਲੇਕੀ, ਮਨਜਿੰਦਰ ਸਿੰਘ ਤਰਖਾਣ ਮਾਜਰਾ, ਬਖਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਧਾਨ ਸਿੰਘ ਵੀ ਮੌਜੂਦ ਸਨ| 

Leave a Reply

Your email address will not be published. Required fields are marked *