ਡੀ ਐਸ ਪੀ ਗੁਰਸ਼ੇਰ ਸਿੰਘ ਵਲੋਂ ਫੇਜ਼ 3 ਬੀ 2 ਦੇ ਦੁਕਾਨਦਾਰਾਂ ਨਾਲ ਮੀਟਿੰਗ ਦੁਕਾਨਦਾਰਾਂ ਨੇ ਦੱਸੀਆਂ ਆਪਣੀਆਂ ਸਮੱਸਿਆਵਾਂ

 
ਐਸ ਏਐਸ ਨਗਰ, 9 ਅਕਤੂਬਰ (ਸ.ਬ.) ਅੱਜ ਫੇਜ 3ਬੀ 2 ਦੀ ਮਾਰਕੀਟ ਵਿੱਚ ਹੁੰਦੀਆਂ ਹੁਲੱੜਬਾਜੀ ਦੀਆਂ ਘਟਨਾਵਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਪੇਸ਼ ਆਉਂਦੀਆਂ ਹੋਰਨਾਂ ਮੁਸ਼ਕਲਾਂ ਬਾਰੇ ਜਾਣਕਾਰੀ ਲੈਣ ਲਈ ਅਤੇ ਇਹਨਾਂ ਦਾ ਬਣਦਾ ਹਲ ਕੱਢਣ ਲਈ ਡੀ ਐਸ ਪੀ ਸਿਟੀ 1 ਸ੍ਰ. ਗੁਰਸ਼ੇਰ ਸਿੰਘ ਵਲੋਂ ਫੇਜ਼ 3 ਬੀ 2 ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਹਲ ਕਰਨ ਲਈ ਮੌਕੇ ਤੇ ਹੀ ਹਿਦਾਇਤਾਂ ਜਾਰੀ ਕੀਤੀਆਂ| ਟ੍ਰੇਡਰਜ਼ ਮਾਰਕੀਟ ਵੈਲਫੇਅਰ               ਐਸੋਸੀਏਸ਼ਨ (ਰਜਿ.) ਫੇਜ਼ 3ਬੀ 2 ਵਲੋਂ ਕਰਵਾਈ ਗਈ ਇਸ ਮੀਟਿੰਗ ਦੌਰਾਨ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਵੀ            ਵਿਸ਼ੇਸ਼ ਤੌਰ ਤੇ ਹਾਜਿਰ ਹੋਏ| 
ਇਸ ਮੌਕੇ ਡੀ ਐਸ ਪੀ ਸਿਟੀ 1 ਸ੍ਰੀ ਗੁਰਸ਼ੇਰ ਸਿੰਘ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਇਸ ਮਾਰਕੀਟ ਵਾਸਤੇ ਦੋ ਬੀਟ ਬਾਕਸ ਤਿਆਰ ਹੋ ਗਏ ਹਨ, ਜੋ ਕਿ ਜਲਦੀ ਹੀ ਇੱਥੇ ਲਗਾ ਦਿਤੇ ਜਾਣਗੇ| ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਰਕੀਟ ਵਿਚ ਆਵਾਰਾਗਰਦੀ ਕਰਨ ਵਾਲਿਆਂ ਅਤੇ ਹੁਲੜਬਾਜੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਇਸ ਮਾਰਕੀਟ ਅੰਦਰ  ਵਾਹਨਾਂ ਨੂੰ ਗਲਤ ਤਰੀਕੇ ਨਾਲ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ ਅਤੇ ਕਾਰਾਂ ਅਤੇ ਹੋਰ ਵਾਹਨਾਂ ਉਪਰ ਸਵਾਰ ਹੋ ਕੇ  ਹੁਲੜ੍ਹਬਾਜੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿਚ ਹੋਰਨਾਂ ਇਲਾਕਿਆਂ ਤੋਂ ਆ ਕੇ ਗੇੜੀਆਂ ਮਾਰਨ ਅਤੇ ਆਵਾਰਾ ਗਰਦੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ| 
ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨੇ ਡੀ ਐਸ ਪੀ ਨੂੰ ਦੱਸਿਆ ਕਿ ਮਾਰਕੀਟ ਵਿਚਲੇ ਸ਼ੋਅਰੂਮਾਂ ਦੇ ਪਿਛਲੇ ਪਾਸੇ ਰਾਤ ਸਮੇਂ ਨੌਜਵਾਨ ਮੁੰਡੇ ਸ਼ਰਾਬ ਪੀ ਕੇ ਭੰਗੜੇ ਪਾਉਂਦੇ ਹਨ ਅਤੇ ਜੇ ਕੋਈ ਉਹਨਾਂ ਨੂੰ ਰੋਕਣ ਦਾ ਯਤਨ ਕਰਦਾ ਹੈ, ਤਾਂ ਇਹ ਨੌਜਵਾਨ ਉਸ ਨਾਲ ਲੜਦੇ ਹਨ| ਜਿਸਤੇ ਡੀ ਐਸ ਪੀ ਨੇ ਕਿਹਾ ਕਿ ਸ਼ੋਅਰੂਮਾਂ ਪਿਛੇ ਸ਼ਰਾਬ ਪੀ ਕੇ ਹੁਲੜਬਾਜੀ ਕਰਦੇ  ਨੌਜਵਾਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ| 
ਉਹਨਾਂ ਕਿਹਾ ਕਿ ਇਹ ਨੌਜਵਾਨ ਸ਼ੋਅਰੂਮਾਂ ਪਿੱਛੇ ਲੱਗਦੀਆਂ ਖਾਣ ਪੀਣ ਦੇ ਸਮਾਨ ਦੀਆਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਖੜ੍ਹ ਹੁੰਦੇ ਹਨ ਅਤੇ ਪੁਲੀਸ ਵਲੋਂ ਨਗਰ ਨਿਗਮ ਤੋਂ ਲਾਇਸਂੈਸ ਧਾਰੀ ਰੇਹੜੀਆਂ ਫੜੀਆਂ ਵਾਲਿਆਂ ਦੀ ਸੂਚੀ ਅਤੇ ਰੇਹੜੀਆਂ ਫੜੀਆਂ ਵਾਲਿਆਂ ਲਈ  ਨਿਰਧਾਰਤ ਥਾਂ ਦੀ ਜਾਣਕਾਰੀ ਮੰਗੀ ਗਈ ਹੈ ਅਤੇ ਪੁਲੀਸ ਵਲੋਂ ਨਜਾਇਜ ਲਗਦੀਆਂ  ਰੇਹੜੀਆਂ ਫੜੀਆਂ ਨੂੰ ਛੇਤੀ ਹੀ ਹਟਾ ਦਿਤਾ ਜਾਵੇਗਾ| 
ਮਾਰਕੀਟ ਵਿੱਚ ਮੰਗਤਿਆਂ ਦੀ ਵਧ ਰਹੀ ਗਿਣਤੀ ਬਾਰੇ ਉਹਨਾਂ ਕਿਹਾ ਕਿ ਇਹਨਾਂ ਮੰਗਤਿਆਂ ਨੂੰ ਭੀਖ ਮੰਗਣ ਤੇ ਰੋਕ ਸੰਬੰਧੀ ਕਾਨੂੰਨ ਤਹਿਤ ਕਾਬੂ ਕੀਤਾ ਜਾਵੇਗਾ| ਉਹਨਾਂ ਕਿਹਾ ਕਿ 20 ਅਕਤੂਬਰ ਤਕ ਇਸ ਮਾਰਕੀਟ ਵਿੱਚ ਸੀ ਸੀ ਟੀ ਵੀ ਕੈਮਰੇ ਲਗਾ ਦਿਤੇ ਜਾਣਗੇ ਤਾਂ ਜੋ ਮਾੜੇ ੇਅਨਸਰਾਂ ਉਪਰ ਨਜਰ ਰਹੇ ਅਤੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ| ਇਸ ਮੌਕੇ                  ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਿਲਾਵਰ ਸਿੰਘ, ਮੀਤ ਪ੍ਰਧਾਨ ਸ੍ਰੀ ਅਕਵਿੰਦਰ ਸਿੰਘ ਗੋਸਲ, ਅਮਰੀਕ ਸਿੰਘ ਸਾਜਨ, ਜਸਪਾਲ ਸਿੰਘ ਦਿਉਲ, ਅਸ਼ੋਕ ਕੁਮਾਰ, ਵਰੁਣ ਸ਼ਰਮਾ, ਜਤਿੰਦਰਪਾਲ ਸਿੰਘ ਢੀਂਗਰਾ, ਸੁਸ਼ੀਲ ਵਰਮਾ, ਤਰਲੋਚਨ ਸਿੰਘ, ਨਵਦੀਪ ਗੋਇਲ, ਸਰਬਜੀਤ ਸਿੰਘ ਲਾਲ, ਨਰੇਸ਼  ਕੁਮਾਰ, ਹਰਪ੍ਰੀਤ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ|

Leave a Reply

Your email address will not be published. Required fields are marked *