ਡੀ.ਜੀ.ਐਮ. ਨਬਾਰਡ ਸ੍ਰੀ ਜੇ.ਐਸ. ਕਾਲੜਾਂ ਨੇ ਰੂਰਲ ਮਾਰਟ ਦਾ ਕੀਤਾ ਉਦਘਾਟਨ

ਨਬਾਰਡ ਵੱਲੋਂ ਸੋਹਾਣਾ ਵਿਖੇ ਰੂਰਲ ਮਾਰਟ ਦੀ ਸਥਾਪਨਾ
ਡੀ.ਜੀ.ਐਮ. ਨਬਾਰਡ ਸ੍ਰੀ ਜੇ.ਐਸ. ਕਾਲੜਾਂ ਨੇ ਰੂਰਲ ਮਾਰਟ ਦਾ ਕੀਤਾ ਉਦਘਾਟਨ
ਐਸ.ਏ.ਐਸ. ਨਗਰ 12 ਜੂਨ  (ਸ.ਬ.) ਜ਼ਿਲ੍ਹੇ ਵਿੱਚ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਲਈ ਨਬਾਰਡ ਵੱਲੋਂ ਸੋਹਾਣਾ ਵਿਖੇ ਰੂਰਲ ਮਾਰਟ ਦੀ  ਸਥਾਪਨਾ ਕੀਤੀ ਗਈ ਹੈ ਅਤੇ ਹੁਣ ਸੈਲਫ ਹੈਲਪ ਗਰੁੱਪਾਂ ਵੱਲੋਂ ਆਪਣੇ ਹੱਥੀ ਤਿਆਰ ਕੀਤੀਆਂ ਤਿਆਰ ਕੀਤੀਆਂ ਵਸਤਾਂ ਨੂੰ ਵੇਚਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਸਗੋਂ ਰੂਰਲ ਮਾਰਟ ਵਿਖੇ ਆਪਣੀਆਂ ਵਸਤਾਂ ਮਾਰਕੀਟਿੰਗ ਲਈ ਲਿਆ ਸਕਦੇ ਹਨ| ਇਸ ਗੱਲ ਦੀ ਜਾਣਕਾਰੀ  ਨਬਾਰਡ ਦੇ ਡੀ.ਜੀ.ਐਮ. ਸੀ੍ਰ   ਜੇ.ਐਸ. ਕਾਲੜ੍ਹਾ ਨੇ ਰੂਰਲ ਮਾਰਟ ਦਾ ਉਦਘਾਟਨ ਕਰਨ ਉਪਰੰਤ ਦਿੱਤੀ| ਇਸ ਮੌਕੇ ਡੀ.ਡੀ.ਐਮ. ਨਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾਂ ਅਤੇ ਸ੍ਰੀ  ਗੁਰਦੇਵ ਬਸੀ ਪ੍ਰਧਾਨ, ਸ੍ਰੀਮਤੀ ਦੀਪੀਕਾ ਪ੍ਰਧਾਨ ਮਹਿਲਾ ਕਲਿਆਣ ਸੰਮਤੀ, ਸ੍ਰੀਮਤੀ ਜਸਵਿੰਦਰ ਕੌਰ ਸਕੱਤਰ ਮਾਈ ਭਾਗੋ ਸੈਲਫ ਹੈਲਪ ਗਰੁੱਪ ਗੀਗੇਮਾਜਰਾ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ|
ਇਸ ਮੌਕੇ ਸ੍ਰੀ ਕਾਲੜਾਂ ਨੇ ਦੱਸਿਆ ਕਿ ਇਸ ਰੂਰਲ ਮਾਰਟ ਖੋਲਣ ਦਾ ਸਾਰਾ ਖਰਚਾ ਨਬਾਰਡ ਵੱਲੋਂ ਕੀਤਾ ਗਿਆ ਹੈ| ਨਬਾਰਡ ਦੇ ਡੀ.ਡੀ.ਐਮ ਸ੍ਰੀ ਸੰਜੀਵ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ 300 ਦੇ ਕਰੀਬ ਸੈਲਫ ਹੈਲਪ ਗਰੁੱਪ ਕੰਮ ਕਰ ਰਹੇ  ਹਨ| ਜਿਨ੍ਹਾ ਨਾਲ 3000 ਦੇ ਕਰੀਬ ਔਰਤਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਆਪਣੀਆਂ ਤਿਆਰ ਵਸਤਾਂ ਨੂੰ ਪਹਿਲਾਂ  ਦੂਰ ਦੁਰਾਡੇ ਜਾ ਕੇ ਵੇਚਣਾ ਪੈਂਦਾਂ ਸੀ| ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਜਿਸ ਵਿੱਚ ਫੁਲਕਾਰੀ, ਆਚਾਰ, ਮਰੁੱਬੇ, ਸਰਬਤ, ਚਟਨੀ, ਹੱਥੀ ਤਿਆਰ ਕੀਤੇ ਊਨੀ ਕੱਪੜੇ ਅਤੇ  ਹੋਰ ਵਸਤਾਂ ਦੀ ਮਾਰਕੀਟਿੰਗ ਉਪਲੱਬਧ ਹੋਵੇਗੀ|

Leave a Reply

Your email address will not be published. Required fields are marked *